ਪੰਨਾ:ਇਨਕਲਾਬ ਦੀ ਰਾਹ.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਹੀਂ ਕੋਈ ਤੌਖਲਾ,
ਉਹ ਖ਼ਤ ਨਹੀਂ ਪਾਂਦੇ ਤਾਂ ਕੀ ਹੋਇਆ ?
ਉਡੀਕਾਂ ਵਿੱਚ ਜੇ ਰਖ ਰਖ ਕੇ,
ਨੇ ਤਰਸਾਂਦੇ ਤਾਂ ਕੀ ਹੋਇਆ ?
ਨਹੀਂ ਜੇ ਮੇਰੇ ਅਰਮਾਨਾਂ ਨੂੰ,
ਅਪਣਾਂਦੇ, ਤਾਂ ਕੀ ਹੋਇਆ ?

ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ ।

ਉਹ ਬਣ ਬਣ ਓਪਰ,
ਦੁਨੀਆਂ ਨੂੰ ਦਿਖਲਾਂਦੇ ਰਹਿਣ ਬੇਸ਼ਕ ।
ਤੇ ਲੋਕਾਂ ਸਾਹਮਣੇ,
ਉਹ ਘੂਰੀਆਂ ਪਾਂਦੇ ਰਹਿਣ ਬੇਸ਼ਕ ।
ਮੈਨੂੰ ਤੱਕ ਤੱਕ ਕੇ,
ਅੱਖੀਆਂ ਨੀਵੀਆਂ ਪਾਂਦੇ ਰਹਿਣ ਬੇਸ਼ਕ ।

ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ ।

੪੫