ਪੰਨਾ:ਇਨਕਲਾਬ ਦੀ ਰਾਹ.pdf/52

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜੇ ਨਿੱਤ ਆ ਕੇ,
ਉਹ ਮੇਰੇ ਕੋਲ ਨਹੀਂ ਬਹਿੰਦੇ ਤਾਂ ਕੀ ਹੋਇਆ ?
ਜ਼ਰਾ ਉਪਰੋਂ ਜਹੇ,
ਨਾਰਾਜ਼ ਹਨ ਰਹਿੰਦੇ ਤਾਂ ਕੀ ਹੋਇਆ ?
ਕਦੇ ਦਿਲ ਦੀ ਨਹੀਂ ਸੁਣਦੇ,
ਨਹੀਂ ਕਹਿੰਦੇ ਤਾਂ ਕੀ ਹੋਇਆ ?

ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ ।

ਉਨ੍ਹਾਂ ਦਾ ਘੂਰੀਉਂ,
ਗੁੱਸੇ ਦਾ ਜਿਤਲਾਣਾ ਨਹੀਂ ਮਤਲਬ ।
ਰਸੇਵਾਂ ਕਹਿ ਰਿਹੈ,
ਰੁਸਣੇ ਤੋਂ ਰੁਸ ਜਾਣਾ ਨਹੀਂ ਮਤਲਬ ।
ਦਿਖਾਵੇ ਦੇ ਭੁਲਾ ਛੱਡਣੇ ਤੋਂ,
ਭੁੱਲ ਜਾਣਾ ਨਹੀਂ ਮਤਲਬ ।

ਉਨ੍ਹਾਂ ਦੇ ਨੈਣ ਕਹਿੰਦੇ ਨੇ,
ਉਹ ਮੇਰੇ ਨੇ, ਉਹ ਮੇਰੇ ਨੇ ।

੪੬