ਪੰਨਾ:ਇਨਕਲਾਬ ਦੀ ਰਾਹ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨਿਰਛਲ, ਭੋਲੇ, ਵੇਲਾਂ, ਬੂਟੇ।

ਥਰ ਥਰ ਕੰਬਦੇ ਖਾਂਦੇ ਝੂਟੇ।

ਰੋ ਰੋ ਕੇ ਚਿੰਤਾਤਰ ਫੁੱਲਾਂ,

ਹੰਝੂਆਂ ਤੋਂ ਭਰ ਲਈ ਝੋਲ।

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।


ਸਹਿਮੀਆਂ ਕਲੀਆਂ, ਫੁੱਲ ਹਿਰਾਸੇ।

ਭੁਲ ਗਏ ਨੇ ਸਭਨਾਂ ਨੂੰ ਹਾਸੇ,

ਮੈਂ ਉਹਨਾਂ ਨੂੰ ਦਿਆਂ ਦਿਲਾਸੇ,

ਪਹੁੰਚਾਂ ਉਹਨਾਂ ਕੋਲ।

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।


ਤਕ ਤਕ ਕੇ ਇਹ ਜ਼ੁਲਮ-ਹਨੇਰੀ।

ਥਰ ਥਰ ਕੰਬਦੀ ਝੁੱਗੀ ਤੇਰੀ।

ਪਰ ਤੂੰ ਪਿੰਜਰਾ ਘੁਟ ਕੇ ਫੜਿਐ,

ਕੀ ਦਿਲ ਨਹੀਂ ਤੇਰ ਕੋਲ?

ਸ਼ਿਕਾਰੀ!

ਹੁਣ ਤਾਂ ਪਿੰਜਰਾ ਖੋਹਲ।

੪੮