ਪੰਨਾ:ਇਨਕਲਾਬ ਦੀ ਰਾਹ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਤੁਸੀਂ ਰੁਸ ਰੁਸ ਬੈਠੋ ਬੋਲੋ ਨਾ,

ਕੋਈ ਗੱਲ ਅਸਾਡੀ ਗੌਲੋ ਨਾ,

ਅਸੀਂ ਆਈ-ਗਈ ਕਰ ਕੇ ਟਾਲਦੇ ਹਾਂ।

ਅਸੀਂ ਲਗੀਆਂ ਦੀ ਲੱਜ ਪਾਲਦੇ ਹਾਂ।

ਤੁਸੀਂ ਵੱਟ ਗਏ ਓ, ਅਸਾਂ ਵਟਣਾ ਨਹੀਂ,

ਤੁਸਾਂ ਸਟ ਛੱਡਿਐ, ਅਸਾਂ ਸਟਣਾ ਨਹੀ,

ਕੌਲਾਂ ਨੂੰ ਕਰਕੇ ਪਾਲਦੇ ਹਾਂ।

ਅਸੀਂ ਲਗੀਆਂ ਦੀ ਲੱਜ ਪਾਲਦੇ ਹਾਂ।

ਇਹ ਸਭ ਬੇਰੁਖੀਆਂ ਸਹਿ ਸਹਿ ਕੇ,

ਅਸੀਂ ਇਕੱਲ-ਵਾਂਝੇ ਬਹਿ ਬਹਿ ਕੇ,

ਭਾਵੇਂ ਰੋ ਰੋ ਦੀਦੇ ਗਾਲਦੇ ਹਾਂ।

ਪਰ ਲਗੀਆਂ ਦੀ ਲੱਜ ਪਾਲਦੇ ਹਾਂ।

ਪਏ ਸੁਣਦੇ ਹਾਂ ਸਭ ਕੁਝ ਬੋਲੇ ਨਹੀਂ,

ਹੈ ਸਮਝ ਵੀ ਸਾਰੀ ਭੋਲੇ ਨਹੀਂ,

ਪਰ ਮੂੰਹੋਂ ਨਹੀਂ ਬੋਲਦੇ-ਚਾਲਦੇ ਹਾਂ।

ਅਸੀਂ ਲਗੀਆਂ ਨੂੰ ਪਏ ਪਾਲਦੇ ਹਾਂ।

੫੩