ਪੰਨਾ:ਇਨਕਲਾਬ ਦੀ ਰਾਹ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋ ਲੋਕੀ ਸੁਣ ਕੇ ਸਹਿੰਦੇ ਨਹੀਂ,

ਅਸੀਂ ਸੁਣਦੇ ਹਾਂ ਕੁਝ ਕਹਿੰਦੇ ਨਹੀਂ,

ਇਹ ਜਫ਼ਰ ਜੁ ਹਸ ਹਸ ਜਾਲਦੇ ਹਾਂ।

ਅਸੀਂ ਲਗੀਆਂ ਨੂੰ ਪਏ ਪਾਲਦੇ ਹਾਂ।

'ਬੀਤੇ' ਦੀਆਂ ਮਿਠੀਆਂ ਯਾਦਾਂ ਨੂੰ,

ਮਾਣੇ ਹੋਏ ਸ੍ਵਰਗੀ ਸ੍ਵਾਦਾਂ ਨੂੰ,

ਪਏ ਦਿਲ ਦੇ ਨਾਲ ਸੰਭਾਲਦੇ ਹਾਂ।

ਅਸੀਂ ਲੱਗੀਆਂ ਨੂੰ ਪਏ ਪਾਲਦੇ ਹਾਂ।

ਸੱਧਰਾਂ ਦੇ ਕਬਰਿਸਤਾਨਾਂ ਵਿਚ,

ਇਹਨਾਂ ਝਿੜਕਾਂ ਦੇ ਤੂਫ਼ਾਨਾਂ ਵਿਚ,

ਆਸਾਂ ਦੇ ਦੀਵੇ ਬਾਲਦੇ ਹਾਂ।

ਅਸੀਂ ਲਗੀਆਂ ਦੀ ਲੱਜ ਪਾਲਦੇ ਹਾਂ।

ਇਨ੍ਹਾਂ ਬੇ-ਰੁਖੀਆਂ ਨਹੀਂ ਰਹਿਣਾ ਏਂ,

ਆਖ਼ਰ ਅਸਾਂ ਰਲ-ਮਿਲ ਬਹਿਣਾ ਏਂ,

ਅਸੀਂ ਮਹਿਰਮ ਸਾਰੇ ਹਾਲ ਦੇ ਹਾਂ।

ਤਾਹੀਓਂ ਲਗੀਆਂ ਦੀ ਲੱਜ ਪਾਲਦੇ ਹਾਂ।

੫੪