ਪੰਨਾ:ਇਨਕਲਾਬ ਦੀ ਰਾਹ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀ ਭਜ ਕੇ ਮਿਲ ਪਏ,

ਅਸੀ ਘੁਟ ਕੇ ਮਿਲ ਪਏ

'ਤੇ



ਦੋਹਾਂ ਨਦੀਆਂ ਵਾਂਗਰ,

ਅਸੀ ਮਿਲ ਕੇ ਟੁਰ ਪਏ,

ਬਾਂਹ ਬਾਂਹ ਵਿਚ ਪਾ ਕੇ,

ਹਥ ਹਥ ਵਿਚ ਫੜ ਕੇ।


੨.



ਉਹ ਜ਼ਖ਼ਮ ਡੂੰਘੇਰੇ,

ਉਹ ਦਾਗ਼ ਲਡਿੱਕੇ,

ਉਹ ਦਰਦ ਪੁਰਾਣੇ,

—ਜਿਹੜੇ ਟੀਸਾਂ ਜਰ ਜਰ,

ਜਿਹੜੇ ਪੀੜਾਂ ਸਹਿ ਸਹਿ,

ਇਸ ਜਗ ਦੀ ਨਜ਼ਰੋਂ

ਅਸਾਂ ਢਕ ਢਕ ਰਖੇ,

ਬਹਿ ਤਾਰਿਆਂ ਛਾਵੇਂ,—

ਤੇ ਚੰਨ ਦੀ ਲੋਅ ਵਿਚ,

ਘੁੰਡ ਪੱਟੀਆਂ ਦੇ ਲਾਹ ਕੇ,

ਅਸਾਂ ਇਕ ਦੂਜੇ ਨੂੰ,

ਰੋ ਰੋ ਕੇ ਦੱਸੇ,

੬੦