ਪੰਨਾ:ਇਨਕਲਾਬ ਦੀ ਰਾਹ.pdf/68

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਝੱਟ ਅਗਲੀ ਮਨਜ਼ਲ

ਵਲ ਟੁਰ ਪੈਂਦੇ ਸੀ।


੪.



ਫਿਰ ਸਾਈਂ ਜਾਣੇ,

ਇਕ ਮੋੜ 'ਤੇ ਆ ਕੇ,

ਅਸੀਂ ਕੀਕਰ ਨਿਖੜੇ?

ਹਥ ਹਥ ਵਿਚ ਨਹੀਂ ਸੀ,

ਬਾਂਹ ਬਾਂਹ ਵਿਚ ਕੋਈ ਨਾ।

ਕੁਝ ਸਮਝ ਨਾ ਆਈ।

ਕੁਝ ਪੇਸ਼ ਨਾ ਚੱਲੀ।

ਹਾਇ! ਇਹ ਕੀ ਹੋ ਗਿਆ?

ਤੇ ਕੀਕਰ ਹੋ ਗਿਐ?

ਇਕ ਦੂਜੇ ਤੋਂ ਨਿਖੜੇ,

ਅਸੀਂ ਭੀੜਾਂ 'ਚ ਰਲ ਗਏ,

ਹਥ ਦਿਲ ਤੇ ਧਰ ਕੇ,

ਲਾ ਅੱਖੀਆਂ ਨੂੰ ਤਾਂਘਾਂ,

ਪਰ, ਜਗ ਦੀਆਂ ਅੱਖੀਆਂ —

ਤੋਂ ਬਚਦੇ ਬਚਦੇ,

ਉਹ ਮੈਨੂੰ ਢੂੰਡਣ,

੬੨