ਪੰਨਾ:ਇਨਕਲਾਬ ਦੀ ਰਾਹ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝਟ ਹੋਂਦੀ ਮੱਠੀ,

ਤੇ ਨੈਣਾਂ ਚੋਂ ਛਮ ਛਮ,

ਵਸ ਪੈਂਦੇ ਹੰਝੂ।

ਸਾਨੂੰ ਪਲ ਪਲ ਦਿਸਿਆ,

ਇਕ ਜੁਗ ਜੁਗ ਵਾਂਗਰ।

ਇਸ ਵਗਦੇ ਰਾਹ ਵਿਚ

ਇਕ ਦੂਜੇ ਬਾਝੋੋਂ,

ਅਸੀਂ ਦੋਵੇਂ ਹੋ ਗਏ,

ਬਸ ਕਲ-ਮ-ਕੱਲੇ,

ਤੇ ਨਿਮੋ-ਝੂਣੇ,

ਜਿਉਂ ਸਖਣੀ ਬੇੜੀ

ਲਹਿਰਾਂ ਦੀ ਹਿੱਕ ਤੇ।

੬.




ਫਿਰ ਵਰ੍ਹਿਆਂ ਪਿੱਛੋਂ

ਕਿ ਸਮਿਆਂ ਪਿੱਛੋਂ,

ਜਦੋਂ ਥੱਕਿਆਂ ਹੱਥਾਂ,

ਵਿਚ ਆਸ-ਡੰਗੋਰੀ

ਸੀ ਥਰ ਥਰ ਕੰਬਦੀ,

ਜਦੋਂ ਹੰਬੀਆਂ ਲੱਤਾਂ

ਗਾਹ ਗਾਹ ਕੇ ਮਜ਼ਲਾਂ,


੬੪