ਪੰਨਾ:ਇਨਕਲਾਬ ਦੀ ਰਾਹ.pdf/71

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕਛ ਕਛ ਕੇ ਪੈਂਡੇ,

ਸਨ ਦਰਦਾਂ-ਭਰੀਆਂ

ਤੇ ਟੀਸਾਂ-ਭਰੀਆਂ,

ਇਕ ਕਰਮਾਂ ਵਾਲੀ-

ਰਸ-ਭਿੰਨੜੀ ਰਾਤੇ,

ਜਦੋਂ ਅੰਬਰ ਤਾਰੇ,

ਸਨ ਲਟ ਲਟ ਕਰਦੇ,

ਤੇ ਦਿਲ ਵਿਚ ਯਾਦਾਂ

ਸੀ ਜਗ-ਮਗ ਲਾਈ

ਸਾਡੀ ਆਸ ਦੇ ਸੁਪਨੇ

ਇਕ ਪੱਤਣ ਉੱਤੇ

ਝਟ ਸੱਚੇ ਹੋ ਗਏ

ਤੇਮੁੜ ਹਸ਼ਰਾਂ ਤੀਕਰ,

ਨਾ ਵਿਛੜਨ ਖ਼ਾਤਰ,

ਅਸੀਂ ਮੁੜ ਕੇ ਮਿਲ ਪਏ।

੬੫