ਪੰਨਾ:ਇਨਕਲਾਬ ਦੀ ਰਾਹ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਦੇਸ਼ ਦੇ ਸਿਰ ਤੇ ਬਿਜਲੀਆਂ ਕੜਕਣ।

ਹੱਥੀਂ ਪੈਰੀਂ ਸੰਗਲ ਖੜਕਣ।

ਤੂੰ ਬੈਠ ਖੜਕਾਨੈ ਟੱਲੀਆਂ!

ਮੈਥੋਂ ਇਹ ਨਹੀਂ ਸਕਦਾ ਹੋ।

ਪੁਜਾਰੀ!

ਮੰਦਰ ਦੇ ਦਰ ਢੋਅ।



ਕਰ ਲੈਸਾਂ ਫਿਰ ਸ੍ਵਰਗ ਸਿਆਪੇ।

'ਭਗਤੀ' ਵੇਖੀ ਜਾਸੀ ਆਪੇ।

ਆ! ਭਾਰਤ ਦੇ ਖਿੰਡੇ-ਮਣਕੇ,

ਪਹਿਲੋਂ ਲਈਏ ਪਰੋਅ।

ਪੁਜਾਰੀ!

ਮੰਦਰ ਦੇ ਦਰ ਢੋਅ।



ਪੋਥੀ ਰਖ, ਹਥ ਕਰ ਲੈ ਵਿਹਲਾ।

ਇਹ ਨਹੀਓਂ ਪਾਠ ਕਰਨ ਦਾ ਵੇਲਾ।

ਦੇਸ਼ ਤੇ ਆਈ ਔਕੜ ਸਾਂਹਵੇਂ,

ਛਾਤੀ ਤਾਣ ਖਲ੍ਹੋਅ।

ਪੁਜਾਰੀ!

ਮੰਦਰ ਦੇ ਦਰ ਢੋਅ।

੬੭