ਪੰਨਾ:ਇਨਕਲਾਬ ਦੀ ਰਾਹ.pdf/85

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਚੁਣ ਇਹ ਉੱਚੀ - ਪਧਰਾਈ,

ਕੁਦਰਤ ਨੇ ਰਾਸ ਰਚਾਈ।

ਰਚਿਐ ਇਕ ਅਜਬ ਕਲਾ-ਘਰ,

ਸੋਹਣੀ ਰਮਣੀਕ ਇਕੱਲ ਵਿਚ।

ਨਿਤ ਹੁਸਨ ਲਵੇ ਅੰਗੜਾਈਆਂ,

ਕਸ਼ਮੀਰਾ!

ਤੇਰੇ ਡਲ ਵਿਚ!


ਇਹ ਹੁਸਨ, ਤੇ ਇਹ ਮੰਦ-ਹਾਲੀ।

ਹਾਇ! ਸ੍ਵਰਗਾਂ ਵਿਚ ਕੰਗਾਲੀ।

ਇਹ ਭੇਤ ਹੈ ਸਮਝੋੋਂ ਉੱਚਾ,

ਕੋਈ ਵਲ ਹੋਸੀ ਇਸ ਗਲ ਵਿਚ।

ਨਿਤ ਹੁਸਨ ਲਵੇ ਅੰਗੜਾਈਆਂ,

ਕਸ਼ਮੀਰਾ!

ਤੇਰੇ ਡਲ ਵਿਚ!

੭੯