ਸਮੱਗਰੀ 'ਤੇ ਜਾਓ

ਪੰਨਾ:ਇਨਕਲਾਬ ਦੀ ਰਾਹ.pdf/86

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ


ਦੰਦਾਂ ਹੇਠਾਂ ਜੀਭ ਦਬਾ,

ਜੀਵੇਂ! ਨਿਹੁੰ ਨੂੰ ਲੱਜ ਨਾ ਲਾ!



ਆਹਾਂ ਡਕ ਲੈ, ਟੀਸਾਂ ਜਰ ਜਾ।

ਬੇ-ਸ਼ਿਕਵਾ ਦਿਲ ਲੈ ਕੇ ਮਰ ਜਾ।

ਐਵੇਂ "ਹਾ ਹਾ, ਸੀ ਸੀ" ਕਰ ਕੇ,

ਪੀੜਾਂ ਦੀ ਨਾ ਕਦਰ ਘਟਾ।

ਦੰਦਾਂ ਹੇਠਾਂ ਜੀਭ ਦਬਾ।

ਜੀਵੇਂ ਨਿਹੁੰ ਨੂੰ ਲੱਜ ਨਾ ਲਾ।

੮੦