ਪੰਨਾ:ਇਨਕਲਾਬ ਦੀ ਰਾਹ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਸੁਹਲ ਸੁਨਹਿਰੀ ਰਿਸ਼ਮਾਂ

ਦੀ ਨੂਰੀ ਪੌੜੀ ਚੜ੍ਹ ਕੇ

ਕਿਤੇ ਦੂਰ ਉਤਾਂਹ ਤੁਰ ਜਾਂਦੇ।


ਉਸ ਮਿੱਠੇ ਸੁਪਨੇ ਵਾਂਗਰ,

ਜਿਹੜਾ ਮਾਂ ਦੀ ਗੋਦੀ ਸੁੱਤੇ

ਮਾਸੂਮ ਫ਼ਰਿਸ਼ਤੇ ਬੱਚੇ

ਦੇ ਫੁਲ-ਖੰਭੜੀ ਜਹੇ ਬੁਲ੍ਹਾਂ

ਨੂੰ ਮਿੱਠਾ ਚੁੰਮਣ ਦੇ ਕੇ

ਭਰ ਦੇਂਦੇ ਉਹਨਾਂ ਅੰਦਰ

ਬਾਗਾਂ ਦਾ ਸਾਰਾ ਖੇੜਾ।

ਪਰ ਅੱਖ-ਝਮੱਕੇ ਅੰਦਰ,

ਹੋ ਜਾਂਦੈ ਛਾਂਈ-ਮਾਂਈਂ।


ਕਿਸੇ ਮਸਤ ਗਵੱਈਏ ਦੀ ਇਕ

ਮਿਜ਼ਰਾਬ ਦੀ ਉਸ ਛੂਹ ਵਾਂਗਰ,

ਜਿਹੜੀ, ਕਿਸੇ ਖ਼ਿਆਲੋਂ-ਉਤਰੇ,

ਖਾਮੋਸ਼ ਸਾਜ਼ ਦੀਆਂ ਤਾਰਾਂ

ਨੂੰ ਸ੍ਵਰਗ ਹੁਲਾਰਾ ਦੇ ਕੇ,

ਥੱਰਾਂਦਾ ਜੀਵਨ ਦੇ ਕੇ,

੮੫