ਪੰਨਾ:ਇਨਕਲਾਬ ਦੀ ਰਾਹ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਗਾ!




ਬੇਸ਼ਕ ਉਸ ਦੀ ਨਾ ਸੁਣ, ਜੋ ਕਹੇ

ਨਾ ਖਾ ਚੰਗਾ, ਨਾ ਲਾ ਚੰਗਾ।

ਢਿਡ-ਭਰਵਾਂ ਖਾ, ਦਿਲ ਖਿਚਵਾਂ ਲਾ,

ਪਰ ਕਰ ਕੇ ਕੰਮ ਵਿਖਾ ਚੰਗਾ।


ਨਾ ਸ੍ਵਰਗਾਂ ਕੋਲੋਂ ਆਸਾਂ ਰਖ,

ਨਾ ਚਿੰਤਾ ਕਰ ਕੁਝ ਨਰਕਾਂ ਦੀ।

ਅੱਗੇ ਦੀ ਦੇਖੀ ਜਾਵੇਗੀ,

ਤੂੰ ਏਥੇ ਝੱਟ ਲੰਘਾ ਚੰਗਾ।

੮੭