ਪੰਨਾ:ਇਨਕਲਾਬ ਦੀ ਰਾਹ.pdf/95

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵਸ ਨੈਣਾਂ ਦੇ ਕੋਲ


ਵਸ ਨੈਣਾਂ ਦੇ ਕੋਲ ਵੇ ਸਜਣਾ !

ਬੋਲ ਭਾਵੇਂ ਨਾ ਬੋਲ !

ਕੋਠੇ ਤੇ ਚੜ੍ਹ ਬਿਹਾ ਕਰਾਂਗੇ ।

ਦੂਰੋਂ ਈ ਤਕ ਲਿਆ ਕਰਾਂਗੇ ।

ਨੈਣਾਂ ਨਾਲ ਦਿਲਾਂ ਦੀਆਂ ਲਗੀਆਂ,

ਦੂਰੋਂ ਈ ਲੈਸਾਂ ਫੋਲ ਵੇ ਸਜਣਾ !

ਵਸ ਨੈਣਾਂ ਦੇ ਕੋਲ ਵੇ ਸਜਣਾ !


ਲੋਕਾਂ ਕੋਲੋਂ ਝਕਦੇ ਰਹਿਸਾਂ ।

ਆਉਂਦੇ ਜਾਂਦੇ ਤਕਦੇ ਰਹਿਸਾਂ ।

ਨਾ ਕੋਈ ਤਕਸੀ, ਨਾ ਕੋਈ ਸੜਸੀ,

ਨਾ ਕਰਸੀ ਪੜਚੋਲ ਵੇ ਸਜਣਾ !

ਵਸ ਨੈਣਾਂ ਦੇ ਕੋਲ ਵੇ ਸਜਣਾ !


੮੯