ਪੰਨਾ:ਇਨਕਲਾਬ ਦੀ ਰਾਹ.pdf/96

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੂਰੋਂ ਤਕ ਕੇ ਰੋ ਲਿਆ ਕਰਸਾਂ ।

ਫੱਟ ਦਿਲਾਂ ਦੇ ਧੋ ਲਿਆ ਕਰਸਾਂ ।

ਬਿਨ ਡਿਠਿਆਂ ਰੁਲ ਜਾਣ ਨਾ ਹੰਝੂ,

ਮੋਤੀ ਇਹ ਅਣ-ਮੋਲ ਵੇ ਸਜਣਾ !

ਵਸ ਨੈਣਾਂ, ਦੇ ਕੋਲ ਦੇ ਸਜਣਾ!


ਪਰਦੇਸਾਂ ਦੇ ਪੰਧ ਲੰਮੇਰੇ।

ਕਾਇਮ ਰਹਿਣ ਨਾ ਦੇਂਦੇ ਜੇਰੇ ।

ਜਦ ਆ ਜਾਂਦਾ ਯਾਦ-ਹੁਲਾਰਾ,

ਦਿਲ ਜਾਂਦਾ ਏ ਡੋਲ ਵੇ ਸਜਣਾ !

ਵਸ ਨੈਣਾਂ ਦੇ ਕੋਲ ਵੇ ਸਜਣਾ !


ਦੰਦੀਂ ਜੀਭ ਦਬਾਈ ਰਖਸਾਂ ।

ਹੋਠੀਂ ਜੰਦਰੇ ਲਾਈ ਰਖ ਸਾਂ ।

ਇਹਨਾਂ ਨਾਲੋਂ ਨੈਣ ਅਸਾਡੇ,

ਚੰਗਾ ਸਕਦੇ ਨੇ ਬੋਲ ਵੇ ਸਜਣਾ !

ਵਸ ਨੈਣਾਂ ਦੇ ਕੋਲ ਵੇ ਸਜਣਾ !


੯੦