ਪੰਨਾ:ਇਨਕਲਾਬ ਦੀ ਰਾਹ.pdf/97

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 
ਕੈਦੀ ਨੂੰ


ਉਠ ਕੈਦੀ!

ਕੋਈ ਜੰਗ ਰਚਾਈਏ,

ਹਥਕੜੀਆਂ ਜ਼ੰਜੀਰਾਂ ਨਾਲ।


ਇਹਨਾਂ ਪੱਥਰ-ਦਿਲ ਸੱਯਾਦਾਂ।

ਸੁਣੀਆਂ ਹੈਨ ਕਦੋਂ ਫ਼ਰਿਆਦਾਂ?

ਕਢ ਇਹਨਾਂ ਦੇ ਕੰਨੋਂ ਬੁੱਜੇ,

ਸਰ ਸਰ ਕਰਦੇ ਤੀਰਾਂ ਨਾਲ।


ਉਠ ਕੈਦੀ!

ਕੋਈ ਜੰਗ ਰਚਾਈਏ,

ਹਥਕੜੀਆਂ ਜ਼ੰਜੀਰਾਂ ਨਾਲ।

੯੧