ਇਹ ਵਰਕਾ ਤਸਦੀਕ ਕੀਤਾ ਗਿਆ ਏ
ਲਖ ਹੋਵਣ ਉਚੀਆਂ ਦੀਵਾਰਾਂ।
ਮੋਟੀਆਂ ਸੀਖਾਂ, ਘਣੀਆਂ ਤਾਰਾਂ।
ਇਹਨਾਂ ਵਿਚੋਂ ਨਿਕਲ ਸਕੀਦੈ,
ਸੌ ਹੀਲੇ ਤਦਬੀਰਾਂ ਨਾਲ।
ਉਠ ਕੈਦੀ!
ਕੋਈ ਜੰਗ ਰਚਾਈਏ,
ਹਥਕੜੀਆਂ ਜ਼ੰਜੀਰਾਂ ਨਾਲ।
ਅੰਬਰ ਕੋਲੋਂ ਨਾ ਰਖ ਆਸ਼ਾ।
ਇਸ ਚੋਂ ਵਸਦੀ ਸਦਾ ਨਿਰਾਸ਼ਾ।
ਡਹੁਲੇ ਛੰਡ ਕੇ ਮੱਥਾ ਲਾ ਲੈ,
ਰਾਹ ਰੋਕੂ ਤਕਦੀਰਾਂ ਨਾਲ।
ਉਠ ਕੈਦੀ!
ਕੋਈ ਜੰਗ ਰਚਾਈਏ,
ਹਥਕੜੀਆਂ ਜ਼ੰਜੀਰਾਂ ਨਾਲ!
੯੨