ਪੰਨਾ:ਇਨਕਲਾਬ ਦੀ ਰਾਹ.pdf/99

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹਰਕਤ ਕਰਨੋਂ ਝਕਦਾ ਨਾ ਰਹੁ।

ਲਿਖੀਆਂ ਵੱਲੋਂ ਤਕਦਾ ਨਾ ਰਹੁ।

ਕਦ ਸਮਝੌਤਾ ਕੀਤਾ ਏ,

ਤਕਦੀਰਾਂ ਨੇ ਤਦਬੀਰਾਂ ਨਾਲ?


ਉਠ ਕੈਦੀ!

ਕੋਈ ਜੰਗ ਰਚਾਈਏ,

ਹਥਕੜੀਆਂ ਜ਼ੰਜੀਰਾਂ ਨਾਲ।


ਸੰਗਲਾਂ ਵਿਚ ਹਨ ਜਿਹੜੇ ਕੱਸੇ।

ਦੁਨੀਆ ਵੇਖ ਉਨ੍ਹਾਂ ਨੂੰ ਹੱਸੇ।

ਕਿਸਮਤ ਸਦਾ ਮਜ਼ਾਕਾਂ ਕਰਦੀ,

ਬੰਦੀਵਾਨ-ਅਸੀਰਾਂ ਨਾਲ!


ਉਠ ਕੇਦੀ!

ਕੋਈ ਜੰਗ ਰਚਾਈਏ,

ਹਥਕੜੀਆਂ ਜ਼ੰਜੀਰਾਂ ਨਾਲ!

੯੩