(੮)
ਅਪਨੇ ੨ ਦਿਲ ਅਰ ਦਿਮਾਗ ਨੂੰ ਉਚ ' ਅਵਸਥਾ ਵਿਚ ਕਰਨ ਦੇ ਫਿਕਰ ਵਿੱਚ ਹੋ ਗਏ। ਪ੍ਰੰਤੂ ਜੋ ਤੰਗ ਦਿਲ ਅਰ ਵੇਦ ਸ਼ਾਸਤ੍ਰ ਆਦਿ ਵਿੱਦ੍ਯਾ ਤੋਂ ਅਗ੍ਯਾਤ, ਰਿਸ਼ੀਆਂ ਦੀ ਕਲਾਮ, ਸੰਤਾਂ ਮਹਾਤਮਾਂ ਦੀ ਬਾਣੀ ਅਰ ਹਿੰਦੂ ਫ਼ਿਲਾਸਫੀ ਦੇ ਅਸਲੀ ਭੇਤਾਂ ਤੋਂ ਅਨਜਾਣ ਸਨ ਉਨ੍ਹਾਂ ਨੇ ਕੁਛ ਦਾ ਕੁਛ ਸਮਝ ਲੀਤਾ | ਜਿਥੇ ਇੱਕ ਫਿਰਕੇ ਦੀ ਉੱਨਤੀ ਦੇਖ ਕੇ ਦਿਲ ਨੂੰ ਪ੍ਰਸੰਨਤਾ ਹੁੰਦੀ ਹੈ ਨਾਲ ਹੀ ਦੂਸਰਿਆਂ ਦੀ ਨਾਦਾਨੀ ਪੁਰ ਤਰਸ ਆਉਂਦਾ ਹੈ, ਪਰੰਤੂ ਸਮਾਂ ਆ ਜਾਵੇਗਾ ਕਿ ਉਨ੍ਹਾਂ ਦਾ ਭੀ ਸੁਧਾਰ ਹੋ ਜਾਵੇ ਅਰ ਓਹ ਅਪਨੇ ਦਿਲ ਤੇ ਦਿਮਾਗ ਦੀ ਉੱਚਤਾ ਨਾਲ ਦੇਸ ਅਤੇ ਕੌਮ ਦਾ ਭਲਾ ਕਰ ਸਕਣਗੇ। ਤੰਗ ਖਿਆਲੀ ਅਰ ਹਠ ਧਰਮੀ (ਤਅੱਸਬ) ਤੋਂ ਵਧ ਕੇ ਮਨੁੱਖ ਜਨਮ ਵਾਸਤੇ ਕੋਈ ਭੈੜੀ ਅਰ ਖਤਰਨਾਕ ਚੀਜ਼ ਨਹੀਂ ਹੈ, ਇਥੋਂ ਤੱਕ ਕਿ ਇਹ ਸਰਪ ਵਿਖ ਨਾਲੋਂ ਵੀ ਵਧੀਕ ਸ਼ੈਹਰ ਦਾਰ ਤੇ ਅਧੋਗਤੀ ਨੂੰ ਲੈ ਜਾਣ ਵਾਲੀਆਂ ਆਦਤਾਂ ਹਨ, ਕਿਉਂਕਿ ਮੂਰਖ ਤੰਗ-ਦਿਲ ਆਦਮੀ ਅਪਨੀ ਦਿਮਾਗ਼ੀ ਤ੍ਰੱਕੀ ਦੀ ਜੜ੍ਹ ਨੂੰ ਸਦਾ ਕੁਹਾੜੇ ਮਾਰਦਾ ਰਹਿੰਦਾ ਹੈ। ਇਨਸਾਨ ਦੇ ਆਤਮਾ ਅਰ ਦਿਲ ਤੇ ਦਿਮਾਗ਼ ਦੀ ਸੰਭਵਤਾ ਨੂੰ ਸਮਝਨ ਵਾਸਤੇ ਆਦਮੀ ਨੂੰ ਚਾਹੀਦਾ ਹੈ ਕਿ ਅਪਨੇ ਦਿਲ ਨੂੰ ਖੁੱਲਾ ਰਖੇ, ਨਹੀਂ ਤਾਂ ਇਸਦਾ ਇਲਮ (ਲਿਆਕਤ) ਨਾਕਸ ਅਰ ਕਮਜ਼ੋਰ ਹੋ ਜਾਉ ਅਰ ਅਰੋਗਤਾ ਭੀ ਨਹੀਂ ਰਹੇਗੀ। ਇਸ ਵਾਸਤੇ ਅਸੀਂ ਕਿਉਂ ਤੰਗ ਖ੍ਯਾਲ ਬਣੀਏ ਅਤੇ ਕਿਉਂ ਨਾ ਅਸੀਂ “ਸਚਾਈ ਨੂੰ ਸ੍ਵੀਕਾਰ ਅਰ ਝੂਠ ਨੂੰ ਤਰਕ ਕਰਨ ਵਿਚ ਸਦਾ ਜੁੱਟੇ ਰਹੀਏ? ਵਿੱਦ੍ਯਾ ਹੀ ਇਕੋ ਅਜੇਹੀ ਚੀਜ਼ ਹੈ ਜੋ ਆਦਮੀ ਦੀ ਅਸਲੀ ਤ੍ਰੱਕੀ ਅਤੇ