ਸਮੱਗਰੀ 'ਤੇ ਜਾਓ

ਪੰਨਾ:ਇਲਮ ਖ੍ਯਾਲ - ਭਾਈ ਮੋਹਨ ਸਿੰਘ ਵੈਦ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਇਲਮ ਖ਼ਿਆਲ

ਖਿਆਲਾਂ ਦੀ ਵਿੱਦ੍ਯਾ

ਇਲਮ ਖ੍ਯਾਲ ਕੀ ਹੈ? ਇਸ ਪ੍ਰਸ਼ਨ ਦਾ ਉੱਤਰ ਦੇਣਾ ਇਸ ਪੁਸਤਕ ਦਾ ਮਨਤੱਵ੍ਯ ਹੈ। ਇਲਮ ਖਿਆਲ ਇਕ ਅਜਿਹੀ ਬਾਰੀਕ ਅਤੇ ਜ਼ਬਰਦਸਤ ਤਾਕਤ ਹੈ ਕਿ ਇਸ ਦੀ ਚੌੜਾਈ ਤੇ ਡੂੰਘਾਈ ਦਾ ਹਿਸਾਬ ਲਗੌਣਾ ਅਤੇ ਇਸਦੇ ਵਰਤਾਉ ਤੇ ਲੋੜਾਂ ਦਾ ਪਤਾ ਲਗਾਉਨਾਂ ਇੰਨਾਂ ਕਠਨ ਹੈ ਕਿ ਇਸ ਦੁਨੀਆਂ ਦੀ ਇਨਸਾਨੀ ਜ਼ਿੰਦਗੀ ਇਸ ਲਈ ਕਾਫੀ ਨਹੀਂ ਹੈ, ਕਿਉਂਕਿ ਇਸ ਇਲਮ ਦਾ ਕੋਈ ਹੱਦ ਹਿਸਾਬ ਨਹੀਂ। ਇਹ ਸਾਰੀ ਅਕਲ (ਬੁਧੀ) ਭਾਵੇਂ ਜਿਸਮਾਨੀ ਹੋਵੇ ਭਾਵੇਂ ਦਿਮਾਗ਼ੀ, ਆਤਮਕ ਹੋਵੇ ਭਾਵੇਂ ਮਾਨਸਕ, ਸੁਸਾਇਟੀ ਦੇ ਮੁਤੱਅਲਕ ਹੋਵੇ ਜਾਂ ਸਾਇੰਸ (ਪਦਾਰਥ ਵਿੱਦ੍ਯਾ) ਦੇ,ਇਨ੍ਹਾਂ ਸਭਨਾਂ ਦੀ ਬੁਨਿਆਦ (ਜੜ੍ਹ) ਅਤੇ ਭੰਡਾਰ ਇਲਮ ਖ੍ਯਾਲ ਹੀ ਹੈ ਅਤੇ ਸਾਰਿਆਂ ਇਲਮਾਂ ਦਾ ਆਸਰਾ ਹੈ, ਸਾਰੀਆਂ ਖੁਸ਼ੀਆਂ ਅਰ ਗਰਜ਼ਾਂ ਦਾ ਕਾਰਨ ਹੈ, ਅਰੋਗਤਾ ਜਾਂ ਬੀਮਾਰੀ ਕਾਮਯਾਬੀ ਜਾਂ ਨਾਕਾਮਯਾਬੀ ਸਾਰਿਆਂ ਵਿੱਚ ਕਿਸੇ ਨਾ ਕਿਸੇ ਦੁਜੇ ਤੋਂ ਇਹ ਇਲਮ (ਖ੍ਯਾਲ) ਕੰਮ ਕਰਦਾ ਹੈ, ਤੇ ਅਸੀਂ