ਸਮੱਗਰੀ 'ਤੇ ਜਾਓ

ਪੰਨਾ:ਇਲਮ ਖ੍ਯਾਲ - ਭਾਈ ਮੋਹਨ ਸਿੰਘ ਵੈਦ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਲਮ ਖ੍ਯਾਲ

੧੫

ਠੀਕ ੨ ਕਹਿ ਸਕਦੇ ਹਾਂ ਕਿ ਇਸ ਲੋਕ (ਪ੍ਰਿਥਵੀ ਖੰਡ) ਨੂੰ ਤ੍ਯ ਗੁਨ ਤੋਂ ਪਿੱਛੋਂ ਭੀ ਇਸ ਦਾ ਤਅੱਲਕ ਸਾਡੀਆਂ ਜ਼ਿੰਦਗੀਆਂ ਨਾਲ ਸੰਜੋਗੀ ਰਹੇਗਾ ।

ਇਲਮ ਖਿਆਲ ਦੇ ਕਾਨੂੰਨ ਦੀ ਤਾਕਤ ਅਤੇ ਉਸਦੇ ਅਸੂਲ ਓੱਨੇ ਹੀ ਪਰਾਣੇ ਹਨ ਜਿੰਨੀ ਮਨੁੱਖ ਜਾਤੀ ਪੁਰਾਣੀ ਹੈ, ਕਿਉਂਕਿ ਜਦ ਤੋਂ ਆਦਮੀ ਪੈਦਾ ਕੀਤਾ ਗਿਆ ਹੈ ਉਸ ਵਕਤ ਤੋਂ ਇਹ ਬਰਾਬਰ ਕਾਇਮ ਹੈ। ਦੁਨੀਆਂ ਦੀ ਤ੍ਰੱਕੀ ਦੇ ਕਈ ਪ੍ਰਕਾਰ ਵਿੱਚ ਆਦਮੀ ਨੇ ਕਿਸੇ ਹੱਦ ਤੱਕ ਇਸ ਕਾਨੂਨ ਦੀ ਹੋਂਦ ਦਾ ਪਤਾ ਭੀ ਲਗਾਯਾ ਹੈ, ਪਰੰਤੂ ਹੁਣ ਤੱਕ ਆਦਮੀ ਮਕੰਮਲ (ਪੂਰੀ ੨) ਤਰਾਂ ਨਾਲ ਇਸ ਦੀ ਜੜ੍ਹ ਤੱਕ ਨਹੀਂ ਪਹੁੰਚ ਸਕਿਆ । ਵੇਲੇ ੨ ਸਿਰ ਆਦਮੀ ਨੇ ਇਲਮ ਦੀਆਂ ਖੂਬੀਆਂ ਨੂੰ ਦਰਯ ਫਤ ਕੀਤਾ ਅਤੇ ਉੱਨੇ ਨੂੰ ਹੀ ਪੂਰਣਤਾ ਅਰ ਮੁਕੰਮਲ ਇਲਮਸਮਝਕੇ ਧਾਰਮਿਕ ਫਿਰ- ਕਿਆਂ ਵਾਕਰ ਇਲਮ ਸਾਇੰਸ ਆਦਿਕਾਂ ਦੀ ਬੁਨਿਆਦ ਰੱਖ ਦਿੱਤੀ, ਜਿਹਾ ਕੁ ਮੈਸਮਰੇਜ਼ਮ, ਹਿਪਨਾਟਿਜ਼ਮ,ਮੈਗਨਿਟਿਜ਼ਮ ਮਿਕਨਾਤੀਸੀ; ਕੁੱਵਤ ਦੇ ਆਸਰੇ ਇਲਾਜ ਕਰਨਾ, ਦਿਮਾਗੀ, ਸਾਇੰਸ ਆਦਿਕ ਭੀ ਇਸੇ ਫਹਿਰਿਸਤ ਵਿਚ ਦਾਖਲ ਕੀਤੇ ਜਾ ਸਕਦੇ ਹਨ। ਇਨ੍ਹਾਂ ਸਾਰਿਆਂ ਇਲਮਾਂ ਵਿਚ ਕੇਵਲ ਇਕ ਨਿਯਮ ਕੰਮ ਕਰਦਾ ਹੈ ਅਰ ਓਹ ਕਾਨੂਨ "ਇਲਮ ਖਿਆਲ" ਹੈ। ਫ਼ਿਰ ਭੀ ਇਹ ਸਾਰੀਆਂ ਵਿਦਯਾਵਾਂ ਇਲਮ ਖਿਆਲ਼ ਦੀਆਂ ‘ਪੈਂਤੀਆਂ' ਹਨ, ਜਿਸਤਰਾਂ ਕਿਸੇ ਬੋਲੀ ਨੂੰ ਸਿੱਖਣ ਲੱਗਿਆਂ ਉਸਦੇ ਪੂਰਨ ਗਿਆਤਾ ਹੋਣ ਤੋਂ ਪਹਿਲਾਂ ਉਸ ਦੀ ਪੈਂਤੀ ਪੜਨੀ ਪੈਦੀ ਹੈ, ਫਿਰ ਲਫਜ਼ ਅਤੇ ਉਸਦੇ ਹਿਸੇ ਯਾਦ ਕਰਨੇ ਪੈਂਦੇ ਹਨ, ਇਸੇ ਤਰਾਂ ਅਦਮੀ ਵਾਸਤੇ