ਪੰਨਾ:ਇਸਤਰੀ ਸੁਧਾਰ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੬ ) ਚੁਕੇ ਨੇ ਤੇ ਕਰਨਗੇ ਸਭ ਤੋਂਨੂੰ ਸੁਖ ਦੇਵਨਗੇ, ਸੇਰਨੀ ਜੀ ਦੀ ਪਰੀਤੀ ਤਾਂ ਮੈਂ ਅਪਨੇ ਨਾਲੋਂ ਤੇਰੇ ਨਾਲ ਵਧੀਕ ਦੇਖਦੀ ਹਾਂ ਤੇ ਹੈ ਭੀ । ਸੋ ਮੇਰੇ ਭੇੜੇ ਦਿਲ ਨੂੰ ਤਾਂ ਖਾਲੀ ਇਸ ਗਲ ਦੀ ਚਿੰਤਾ ਲਗ ਰਹੀ ਹੈ ਕੇ ਮੈਂ ਤੈਂਨੂੰ ਅਪਨੇ ਘਰ ਵਸ ਦਿਆਂ ਨਹੀਂ ਡਿਠਾ । ਹੱਛਾ ਜੋ ਉਸਦੀ ਮਰਜੀ ਸੋਈ ਠੀਕ ਹੈਂ। ਕਿਸੇ ਦੇ ਕੀਹ ਵਸ ਹੈ ਕਿੱਥੇ ਨੇ ਸੇਠਨੀ ਹੋਰੀ । ਉਨਾ ਨੂੰ ਜੋ ਜਾਗਦੀਆਂ ਨੇ ਤੇ ਬੁਲਾ ਲਿਆ ਖਾਂ ॥ ਏਹ ਸੁਣਕੇ ਮੈਂ ਸੋਠਨੀ ਹੋਰਾਂ ਵਲ ਗਈ ਤੇ ਜਾਕੇ ਇਸ ਤਰਾਂ ਕੈਹਾ ॥ ਕੋ) ਬੇਬੇ ਜੀ ਤੁਹਾਨੂੰ ਤੇ ਮਾਂ ਪਈ ਯਾਦ ਕਰਦੀ ਹੈ ਤੇ ਕੈਂਹਦੀਏ ਜਾ ਬੁਲਾ ਸੁ ਇਸ ਵਾਸਤੇ ਮੈਂ ਤੁਹਾਡੇ ਕੋਲ ਆਈ ਹਾਂ ॥ (ਸੇਠਨੀ ਜੋ ਆਪਨੀ ਸੰਥਾ ਯਾਦ ਕਰ ਰਹੀ ਸੀ ਪੁਸਤਕ ਨੂੰ ਸੰਤੋਖ ਕੇ ਤੇ ਈਸ਼ਰ ਈਸ਼ਰ ਈਸ਼ਰ ਆਖ ਕੇ ਪੁਛਨ ਲਗੀ । ਰੁਕੋ ਹੁਣ ਮਾਈ ਦਾ ਕੀਹ ਹਾਲ ਹੈ ਹੋਸ਼ ਵਿਚ ਹੈ ਨਾਂ । ਕੋ) ਬੇਬੇ ਜੀ ਮੈਂ ਕੀਹ ਦਸਾਂ ਓਹ ਤਾਂ ਘੜੀ ਮੁੜ ਇਹੋ ਕੈਹੁੰਦੀ ਹੈ ਰੁਕੋ ਹੁਣਨਹੀਂ ਮੈਂ ਬਚਨਾ । ਮੈਂ ਤਾਂ ਕੋਲ ਬੈਠ ਕੇ ਅਜੇਈਆਂ ਗਲਾਂ ਸੁਣ ਸੁਣ ਕੇ ਸਗੋਂ ਐਵੇਂ ਬੇ ਅਰਬ ਪਈ ਰੋਨੀ ਹਾਂ। ਤੁਸੀ ਚਲੋ ਖਾਂ ਚਲ ਕੇ ਹੌਸਲਾ ਤੇ ਦਿਓ ਸ਼ਾ (ਸੰਠਨੀ) ਮੇਰੇ ਨਾਲ ਓਸ ਅੰਦਰ ਆਕੇ ਜਿਥੇ ਮਾਤਾ ਜੀ ਲੇਟੇ ਹੋਏ ਸੀ ਇਸਤਰਾਂ ਕੈਹਨਲਗੀ ਮਾਈ ਜੀ ਦੇ ਮਾਈ