( ੧੦੯ )
ਕੋਈ ਮਰਨ ਦਾ ਡਰ ਤੇ ਨਹੀਂ ਧੀਏ ਅਜ ਵੀ ਚਲਣਾਂ ਹੋਰ ਵਰੇ ਦਿਨ ਨੂੰ ਭੀ ਚਲਨਾ ਅਕਸਰ ਮਰਨਾ ਹੀ ਹੈ ਨਾਂ ਸੋ ਫੇਰ ਮਰਨ ਦਾ ਕੀਹ ਡਰ ਹੈ ਜਦ ਭਗਵਾਨ ਬੁਲਾਵੇ ਤਦ ਹੀ ਸਹੀ ਮੈਨੂੰ ਜੋ ਚਿੰਤਾ ਹੈਸੀ ਸੋ ਮੈਂ ਤੈਨੂੰ ਹੁਣ ਦਸ ਛਡੀ ਹੈ,ਹੁਣ ਮੈਨੂੰ ਕਿਸੇ ਚੀਜ ਦੀ ਲੋੜ ਨਹੀਂ ਤੁਸੀ ਹੁਣ ਅਪਨੀ ਤਸੱਲੀ ਕਿਸੇ ਸਿਆਣੇ ਨੂੰ ਬੁਲਾਕੇ ਤੇ ਕਰ ਲੌ ਕਿਉਂ ਜੋ ਮੈਂ ਹੁਨ ਘੜੀ ਘੜੀ ਹਿਠਾਂ ਹਿਠਾਂ ਹੀ ਹੁੰਦੀ ਜਾਂਦੀ ਜੇ॥
(ਸੇਠਨੀ) ਲੱਖੀ ਲੱਖੀ ਵੇ ਲੱਖੀ (ਏਹ ਗਲੀ ਵਿਚ ਇਕ ਗਰੀਬਣੀ ਦਾ ਪੁਤਰ ਸੀ) ਬੁਲਾਕੇ ਕੈਹੋ ਸੂ, ਬੀਬਾ ਜਾਖਾਂ ਹੱਟੀ ਤੇ ਸੇਠ ਹੋਰਾਂ ਨੂੰ ਆਖ ਕੇ ਮਾਈ ਦੇ ਸੰਘੋ ਲਹੂ ਜਾਂਵਦਾ ਹੈ ਕਿਸੇ ਹਕੀਮ ਨੂੰ ਲੈਕੇ ਤੇ ਘਰ ਆਵਣ॥
(ਲਖੀ) ਹੱਛਾ ਜੀ ਏਹ ਲੌ ਮੈਂ ਹੁਣੇ ਗਿਆ ਤੇ ਝਟ ਹਟੀ ਵਲ ਭੱਜ ਗਿਆ। ਜਾਕੇ ਤੇ ਸੇਠ ਹੋਰਾਂ ਨੂੰ ਕੈਹਿਓ ਸੂ, ਸੇਠ ਜੀ ਮਾਈ ਹੋਰਾਂ ਦੇ ਸੰਘੋਂ ਲਹੂ ਆਵਨ ਲਗ ਪਿਆ ਹੈ ਤੋਂ ਸੇਠ ਜੀ ਨੇ ਆਖਿਆ ਹੈ ਕਿਸੇ ਹਕੀਮ ਨੂੰ ਲੈਕੇ ਤੇ ਘਰ ਆਵੋ॥
(ਸੇਠ) ਏਹ ਸੁਨਕੇ ਤੇ ਦਿਲ ਵਿਚ ਸੋਚ ਕੇ ਲਹੁ ਆਵਨਾ ਬੜਾ ਭੈੜਾ ਹੈ। ਕੈਹਨ ਲਗੇ ਤੂੰ ਚਲ ਕੇ ਆਖ ਮੈਂ ਕੈਹ ਆਇਆਂ ਤੇ ਓਹ ਹਕੀਮ ਨੂੰ ਲੈਕੇ ਤੇ ਆਂਵਦੇ ਨੇ। ਲੱਖੀ ਤਾਂ ਭੱਜਕੇ ਘਰ ਨੂੰ ਗਿਆ ਤੇ ਸੁਨੇਹਾ ਜਾ ਦਿੱਤੋ ਸੂ। ਤੇ ਸੇਠ ਹੋਰੀ ਉਠ ਕੇ ਹਰਗੋਪਾਲ ਤੇ ਮਦਨ ਗੋਪਾਲ ਹਕੀਮਾਂ