ਪੰਨਾ:ਇਸਤਰੀ ਸੁਧਾਰ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੦) ਵਲ ਚਲੇ ਗਏ । ਤੇ ਦੁਵਾਂ ਨੂੰ ਬੁਲਾ ਕੇ ਤੇ ਘਰ ਲੈ ਗਏ॥ ਜਦ ਦੁਵਾਂ ਨੇ ਜਾਕੇ ਦੇਖਿਆ ਤਾਂ ਮਾਲੂਮ ਹੋਇਆ ਕੇ ਜੈਹਰ ਦਾ ਅਸਰ ਬਹੁਤ ਹੋ ਗਿਆ ਹੋਇਆ ਹੈ ਤੇ ਦਵਾਈ ਕੁਛ ਫ਼ਾਇਦਾ ਕਰ ਨਹੀਂ ਸਕਦੀ । ਤੇ ਫੇਰ ਦੁਵਾਂਨੇ ਉਰੇ ਹੋਕੇ ਤੇ ਸੇਠ ਹੋਰਾਂ ਨੂੰ ਕੈਹਾ ਕੇ ਮਾਈ ਹੁਨ ਬਚੇਗੀ ਨਹੀਂ ਮਸਾਂ ਇਕ ਦਿਨ ਸਵਾਸ ਲਏਗੀ । ਜੈਹਰ ਜੋਰ ਵਿਚ ਹੋਗਿਆ ਹੋਇਆ ਹੈ, ਤੁਸੀਂ ਕੁਛ ਪੁੰਨ ਦਾਨ ਕਰਵਾਨਾ ਹੈ ਤਾਂ ਕਰਾਓ, ਤੋਂ ਥੋੜਾ ਥੋੜਾ ਅਰਕ ਜਵੈਨ ਪਾਨੀ ਦੀ ਜਗ ਦੇਂਦੇ ਰਹੋ । ਤੇ ਸਾਨੂੰ ਹੁਨ ਆਗਿਆ ਦਿਓ ॥ ਸੇਠ ਹੋਰੀ ਉਨ੍ਹਾਂ ਨੂੰ ਟੋਰ ਕੇ ਤੇ ਆਪ ਅੰਦਰ ਆਏ ਤੋਂ ਸੇਠਨੀ ਨੂੰ ਬੁਲਾ ਕੇ ਜੋ ਜੋ ਹਾਲ ਹੈਸੀ ਸਭ ਸਮਝਾ ਦਿੱਤਾ ।ਤੇ ਕੈਹਾ ਕੇ ਮਾਈ ਹਨ ਨਹੀਂ ਬਚੇਗੀ । ਸੋ ਹੁਨ ਤੂੰ ਰੁਕੋ ਨੂੰ ਗਿਆਨ ਉਪਦੇਸ਼ ਕਰਨ ਲਗ ਪਉ ਤਾਂ ਕੇ ਰੁਕੋ ਫੇਰ ਹੈਰਾਂਨ ਤੇ ਦੁਖੀ ਨਾ ਹੋਵੇ। ਏਹ ਗਲ ਕੈਹ ਕੇ ਤੇ ਆਪ ਅਰਕ ਲੈਨ ਵਾਸਤੇ ਚਲੇ ਗਏ ਤੇ ਰੁਕੋ ਤੇ ਸੇਠਨੀ ਜੀ ਮਾਈ ਕੋਲ ਜਾਬੈਠੀਆਂ ਤੇ ਇਸ ਤਰ੍ਹਾਂ ਗਲਾਂ ਕਰਨ ਲਗੀਆਂ। (ਮੋਠਨੀ) ਰੁਕੋ ਮਦਨਗੋਪਾਲ ਹੋਰਾਂਦਾ ਦਰਸ਼ਨ ਤਾਂ ਅੱਜ ਭੀ ਹੋ ਗਿਆ ਹੈ। ਪਰ ਹੁਨ ਮਦਨਗੋਪਾਲ ਹੋਰੀ ਸ਼ਰਮ ਕਰਨ ਲਗ ਪਏ ਨੇ। ਏਹ ਸਮਝ ਕੇ ਜੋ ਅਸਾਂ ਹਨ ਇਸ ਘਰ ਢੁਕਨਾ ਹੈ। ਤੇਰੇ ਦਿਲ ਵਿੱਚ ਤੇ ਅੱਜਵੀ ਕੁਛ ਪਰਸ਼ਨ ਪੁੱਛਨ ਦੀ ਸਲਾਹ ਹੋਈ ਹੋਵੇਗੀ ॥