ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੪ )


ਨਿੰਦਾ ਅਥਵਾ ਹਾਨਤਾ ਹੋਵੇ ਓਹ ਕਦੀ ਭੀ ਨਹੀਂ ਕਰਨਾ ਚਾਹੀਦਾ ਹੈ। ਮੈਂ ਜਨਾਨੀਆਂ ਹੀ ਰੋਂਦੀਆਂ ਦੇਖਨੀਆਂ ਕਦੀ ਆਦਮੀਆਂ ਨੂੰ ਰੋਂਦੇ ਨਹੀਂ ਡਿੱਠਾ॥

(ਸੇਠਨੀ) ਰੁਕੋ ਏਹ ਅਗਿਆਨ ਸਾਡੀਆਂ ਭੈਨਾਂ ਦੇ ਹੀ ਨਸੀਬ ਹੋਇਆ ਹੋਇਆ ਹੈ। ਆਦਮੀ ਨੂੰ ਬੜੀ ਵਿਚਾਰ ਹੋਸਲਾ ਬੁਧਿ ਤੇ ਸਾਂਤ ਹੈ।ਪਰ ਏਹ, ਕਿਉਂ, ਕਿਉਂ ਜੋ ਇਨ੍ਹਾਂ ਦੀ ਮਾਤਾ ਵਿਦਿਆ ਨੂੰ ਜੋ ਓਹ ਆਪਣੇ ਹਿਰਦੇ ਵਿਚ ਨਿਵਾਸ ਦੇਂਦੇ ਨੇ। ਸੋ ਰੁਕੋ ਜਿਸ ਜੀਵ ਆਦਮੀ ਅਥਵਾ ਇਸਤ੍ਰੀ ਨੂੰ ਵਿਦਿਆ ਬੋਧ ਹੈ। ਉਸ ਨੂੰ ਸਦਾ ਹੀ ਅਜੇਹੀਆਂ ਚਾਲਾਂ ਤੋਂ ਪਰੇ ਰੈਹਨਾ ਪਸੰਦ ਹੈ।

(ਮੈਂ) ਬੇਬੇ ਜੀ ਬਹੁਤ ਹੀ ਚੰਗੀ ਗਲ ਆਖੀ ਜੇ ਰੋਨੇ ਤੇ ਸਿਰ ਖੋਨੇ ਸਭ ਗਲਾਂ ਹੀ ਨੇ। ਜਿਨਾਂ ਚਿਰ ਲੌਕਿਕ ਵਿਵਹਾਰ ਹੁੰਦਾ ਹੈ ਉਨਾਂ ਚਿਰ ਹੀ ਰੈਹੰਦੇ ਨੇ ਫੇਰ ਕੌਂਨ ਪਿਆ ਰੋਂਦਾ ਹੈ॥ ਐਵੇਂ ਭੈੜੀਆਂ ਜਨਾਨੀਆਂ ਅਪਨੇ ਆਪਦੀ ਮਿਟੀ ਖਰਾਬ ਕਰ ਛਡਦੀਆਂ ਨੇ। ਬੇਸਕ ਜੀਵ ਜਾਤੀ ਨੂੰ ਉਸ ਜੀਵ ਵਲੋਂ ਚਲਦਾ ਦੇਖਕੇ ਕੁਛਨਾਂ ਕੁਛਪਰੀਤੀ ਸੰਸਾਰ ਸੁਖਦਾਇਕ ਚੀਜਾਂ ਤੇ ਜੀਵਾਂ ਨਾਲੋਂ ਹਟਾਨੀ ਚਾਹੀਦੀ ਹੈ ਮੈਂਤਾਂ ਹੁਨ ਅਛੀ ਤਰ੍ਹਾਂ ਜਾਨ ਗਈ ਹਾਂ। ਜੋ ਜੀਵ ਮਰਦਾ ਕਦੀ ਭੀ ਨਹੀਂ। ਕਦੀ ਕਿਸੇ ਜੁਨੀ ਕਦੀ ਕਿਸੇ ਜੂਨੀ ਆਂਵਦਾ ਜਾਂਦਾ ਰਹਿੰਦਾ ਹੈ। ਸੋ ਇਸ ਵਾਸਤੇ ਉਸਦੀ ਚਿੰਤਾ ਕਰਨੀ ਬੜੀ ਭਾਰੀ ਚੂਕ ਹੈ : ਬਬ ਜੀ ਜਦ ਅਪਨੀ ਦੇਹੀ ਦਾ ਭੀ ਇਸੇ ਤਰ੍ਹਾਂ ਹਾਲ