ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੭)


ਅਪਨੀ ਦਾਸੀ ਕਰਕੇ ਮੰਗ ਲਵੋ ਤੁਹਾਡੇ ਬਾਲ ਬੱਚੇ ਖੇਡਾਂਦੀ ਰਹਾਂ ਕਰਾਂਗੀ॥

(ਸੇਠਨੀ) ਮਾਈ ਜੀ ਈਸ਼ਰ ਦਾ ਨਾਮ ਲੌ। ਕੀਹ ਗਲਾਂ ਕਰਨ ਲਗ ਪਏ ਹੋ।ਮੈਂ ਪਾਪਨ ਅਪਰਾਧਨ ਕਿਸ ਗਿਨਤੀ ਵਿਚ ਹਾਂ ਤੁਸੀਂ ਪਰਮਾਤਮਾ ਦੀ ਇਛਿਆਂ ਅਨੁਸਾਰ ਸਭ ਕੁਛ ਹੋਨੇ ਦਿਓ । ਹੁਣ ਏਹ ਗਲ ਘੜੀ ਮੁੜੀ ਨਾ ਪਏ ਆਖੋ । ਮੇਰੇ ਦਿਲ ਵਿਚ ਅਭਮਾਨ ਉਤਪੰਨ ਕਰਨਗੀਆਂ ਤੇ ਮੈਨੂੰ ਅਪਨੇ ਜੋਗੀ ਭੀ ਨਾ ਰੈਹਨ ਦੇਵਨਗੀਆਂ। ਤੁਸੀਂ ਸਰਬਗਯ ਈਸ਼ੁਰ ਦੇ ਗੁਨ ਗਾਵੋ, ਤੇ ਉਸ ਨੂੰ ਸਭ ਕੁਛ ਕਰਨ ਵਾਲਾ ਸਮਝੇ॥

(ਮੈਂ) ਮਾਤਾ ਜੀ ਜੋ ਕੁਛ ਸੇਠਨੀ ਜੀਨੇ ਆਖਿਆ ਹੈ ਸੱਚ ਹੈ।ਤੁਸੀਂ ਸਰਬ ਸ਼ਕਤੀਮਾਨ ਈਸ਼ੁਰ ਦਾ ਧਿਆਨ ਧਰੋ ਤੇ ਗਾਯੱਤ੍ਰੀ ਮੰਤਰ ਦੀ ਰਟਨਾ ਰਟੋ। ਹੋਰ ਹੁਣ ਕੋਈ ਵਿਸਵਾਸ ਨਾ ਕਰੋ ਦੇਖੋ ਈਸ਼ੁਰ ਕੀਹ ਕਰਦਾ ਹੈ। ਐਹ ਲੌ ਸੇਠ ਹੋਰੀ ਵੀ ਆ ਗਏ ਜੇ, ਤੁਹਾਡੇ ਵਾਸਤੇ ਦੁਵਾਈ ਲੈ ਆਏ ਨੇ ਸੇਠ ਜੀ ਤੁਹਾਨੂੰ ਭੀ ਅੱਜ ਬਹੁਤ ਬੇਅਰਮਾਨੀ ਹੋਈ ਹੈ ਪਰ ਖੈਰ ਅਪਨੀ ਮਾਂ ਹੀ ਜੇ ਨਾ। ਜਿਤਨੀ ਟੈਹਲ ਕਰੋਗੇ ਅਪਨੀ ਹੀ ਵਡਿਆਈ ਜੇ।

(ਸੇਠ) ਮਾਈ ਜੀ ਲੌ ਅਰਕ ਪੀਓ। ਸੁਚੀ ਹੱਟੀ ਤੋਂ ਲਿਆਇਆਂ ਹਾਂ॥

(ਮਾਂ) ਅੱਖੀਆਂ ਹੱਛੀ ਤਰ੍ਹਾਂ ਖੋਲ ਕੇ ਤੇ ਸੇਠ ਹੋਰਾਂ ਦਾ