ਪੰਨਾ:ਇਸਤਰੀ ਸੁਧਾਰ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧) ਮੇਰਾ ਭਰਾ ਬਾਲਮੁਕੰਦ ਸਦਾ ਹੀ ਮਾਤਾ ਜੀ ਨਾਲ ਝਗੜਦਾ ਰੈਹਿੰਦਾ ਹੁੰਦਾ ਸੀ ਤੇ ਕਹਿੰਦਾ ਹੁੰਦਾ ਸੀ ਕੇ ਮਾਂ ਜਨਾਨੀ ਨੂੰ ਹੋਰ ਕੋਈ ਵਰਤ ਸਿਵਾ ਅਪਨੇ ਘਰਵਾਲੇ ਦੀ ਪੂਜਾ ਸੇਵਾ ਦੇ ਨਹੀਂ ਕਰਨਾ ਚਾਹੀਦਾ ॥ | ਸੁਹਾਗਨਾਵਾਸਤੇ ਉਨਾਂ ਦੇ ਪਤੀ ਹੀ ਉਨਾਂਦਾ ਸੱਚਾ ਵਰਤ ਹੈ। ਏਹ ਸਭਵਰਤ ਰੰਡੀਆਂ ਮੁਸਟੰਡੀਆਂ ਦੇ ਵਾਸਤੇ ਹੈਨ । ਮਾਤਾਹੋਰੀ ਸਦਾਹੀ ਮੈਂਨੂੰ ਭਰਾ ਨੂੰ ਤੇ ਪਿਤਾਜੀ ਨੂੰ ਗਾਲਾਂ ਕੱਢ ਦੀ ਰਹਿੰਦੀ ਸੀ। ਉਸ ਦੇ ਐਸੇ ਸੁਭਾਉ ਨੂੰ ਦੇਖ ਸੁਨ ਕੇ ਕੋਈ ਬਾਲਮੁਕੰਦ ਨੂੰ ਸਾਕੇ ਨਾ ਸੀ ਦੇਂਦਾ। ਸੁਆਮਨ ਜਦ ਤਕ ਮਾਤਾ ਜੀ ਜਿਉਂਦੀ ਰਹੀ ਕੋਈ ਮਤਲਬ ਦੁਨਿਆਵੀ ਸਿੱਧ ਨਾਂ ਹੋਇਆ । ਜਿਸ ਵੇਲੇ ਮਾਤਾ ਜੀ ਦਾ ਦੇਹਾਂਤ ਹੋਗਿਆ ਫੇਰ ਬਾਲਮਕੰਦ ਭੀ ਵਿਹਾਇਆ ਗਿਆ।ਲਾਲਾ ਜੀ ਦਾ ਕੱਮ ਭੀ ਅੱਛਾ ਹੋਗਿਆਮੇਰਾ ਭੀ ਵਿਵਾਹ ਹੋਗਿਆ। ਸੋ ਮੈਂ ਤਾਂ ਜਿਸ ਦਿਨ ਤੋਂ ਵਿਵਾਹੀ ਹਾਂ ਅਪਨੀ ਭਰਜਾਈ ਦੀ ਤਰਾਂ ਏਹ ਦਿਲ ਵਿਚ ਠਾਨ ਲੀਤਾ ਹੈ, ਤੇ ਨਯੀਮ ਕਰ ਲੀਤਾ ਹੈ ਕੇ ਮੈਂ ਸਿਵਾਏ ਤੁਹਾਡੀ ਸੇਵਾ ਟੈਹਲ ਹੁਕਮ ਤੇ, ਮੱਨਨ ਦੇ ਹੋਰ ਕਦੀ ਕੁਛਨਹੀਂ ਕਰਾਂਗੀ ॥ (ਪਤੀ) ਪਿਆਰੀ ਜੀ ਚਿਰੰਜੀਵ ਰਹੋ ਮੈਂ ਬੜਾ ਹੀ ਪਸੰਨ ਹੋਇਆ ਹੈ । ਪਰਮੇਸ਼ਵਰ ਨੇ ਬੜੀ ਕ੍ਰਿਪਾ ਕੀਤੀ ਹੈ, ਜੋ ਤੇਰੇ ਮੇਰੇ ਸੰਜੋਗ ਕਰ ਦਿੱਤੇ ਹੈਨ । ਮੈਂ ਕੋਈ ਬੜੇ ਅੱਛੇ ਕਰਮ ਕੀਤੇ ਹੋਏ ਨੇ ਜੋ ਮੈਂਨੂੰ ਤੇਰੇ ਜੈਸੀ ਇਸਤਰੀ ਮਿਲੀ।