ਪੰਨਾ:ਇਸਤਰੀ ਸੁਧਾਰ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੦ ) ਸੇਠ ਮਾਈ ਜੀ ਤੁਸੀਂ ਏਹ ਜਿਸ ਨੂੰ ਕਹੋਂ ਦੇ ਦਿਆਂ ਤੇ ਤੁਸੀਂ ਮੇਰੇ ਧਨ ਵਿਚੋਂ ਪੁੰਨ ਕਰੋ । ਮੈਂ ਕੋਈ ਨਾਲ ਲੈ ਜਾਵਣਾਂ ਹੈ ॥ (ਮਾਂ) ਬੱਚਾ ਤੇਰਾ ਧਨ ਤੂੰ ਆਪ ਜਿੱਥੇ ਚੰਗਾ ਸਮਝੇਗਾ ਲਾਈ ਮੇਰੇ ਪਾਸ ਅਪਨੀ ਕਮਾਈ ਦੀ ਇਕ ਪਾਈ ਭੀ ਨਹੀਂ ਜੋ ਕੁਛ ਖਾਦਾ ਪੀਤਾ ਤੇ ਹੰਡਾਇਆ ਹੈ ਸੋ ਭੀ ਤੇਰਾ ਹੀ ਸੀ । ਪਰ ਖੈਰ ਮੈਂ ਅਪਨੀ ਨੌਕਰੀ ਦਾ ਹੱਕ ਸਮਝਿਆ ਹੈ ਤੇ ਏਹ ਜੇਹੜਾ ਤੁਹਾਡਾ ਛਾਣ ਬੁਰੇ ਤੇ ਅੱਲੜ ਪੱਲੜ ਦਾ ਕੱਠਾ ਹੋਇਆ ਹੋਇਆ ਹੈ ਏਹ ਮੈਂ ਅਪਨਾ ਧਰਮ ਰਖਿਆ ਹੈ । ਕਿਉਂ ਜੋ ਮੈਂ ਤੁਹਾਡੀ ਦੇਹਲਣ ਸਾਂ, ਤੁਸੀਂ ਜੋ ਹੁਣ ਮੈਂਨੂੰ ਏਹ ਮਾਂਣ ਦੇਂਦੇ ਹੋ ਕੇ ਕੁਛ ਮਨਸੋ ਸੋ ਤੁਹਾਡੀ ਭਲਾਈ ਤੇ ਵਡਿਆਈ ਹੈ ਤੇ ਜੋ ਮੈਂ ਏਹ ਗਲ ਨਾ ਕਰਾਂ ਤਾਂ ਮੇਰੀ ਰੇਹ ਆਈ ਤੇ ਧਰਮਪਾਲਣਾ ਹੈ। ਬੱਚਾ ਤੂੰ ਆਪ ਸਿਆਣਾਂ ਹੈਂ ਇਸ ਪੁੰਨ ਦਾ ਮੈਨੂੰ ਕੋਈ ਫਲ ਮਿਲੀਗਾ, ਜੇ ਮੈਂ ਕੁਛ ਕਰਾਂ ਭੀ ਤਾਂ ਅਪਨੇ ਸਿਰ ਭਾਰ ਲੈ ਮਰਾਂ। ਤੁਸੀਂ ਜੋ ਮਰਜੀ ਹੋਵੇਗੀ ਜੋ ਪਏ ਕਰੀਓ, ਮੈਂ ਤਾਂ ਏਹ ਆਖਨੀ ਹਾਂ ਕੇ ਮੇਰੇ ਮਰਨ ਪਿਛੋਂ ਮੇਰੀ ਏਹ ਦੇਹੀ ਭੀ ਜੇ ਕਿਸੇ ਤੁਹਾਡੇ ਯਾਂ ਹੋਰ ਜੀਵ ਦੇ ਕੰਮ ਆਜਾਵੇ ਤਾਂ ਜਥਾਜੋਗ ਕਰ ਦੋਨਾ ਪਰ ਮੈਂ ਅਪਨੀ ਕਰਨੀ ਵਲ ਧਿਆਂਨ ਕਰਨੀ ਹਾਂ ਤਾਂ ਦਿਲ ਵਿਚ , ਇਹੋ ਖਿਆਲ ਆਉਂਦਾ ਹੈ ਕੇ ਮੇਰੀ ਦੋਹੀ ਨੂੰ ਤੇ ਕਾਂ ਕੁੱਤੇ ਭੀ ਨਹੀਂ ਖਾਵਣਗੇ ॥