ਪੰਨਾ:ਇਸਤਰੀ ਸੁਧਾਰ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨੨) ਲਈ ਬੈਠੇ ਨੇ ਕੇ ਹੁਣ ਨਹੀਂ ਬਚਨਾ । ਸੋ ਮੈਂ ਕੀਹ ਜਾਨਾਂ ਏਹ ਤਾਂ ਯਾਂ ਦੁਖੀਆ ਜਾਨੇ ਯਾ ਵੈਦ । ਤੇ ਮੇਰੇ ਦਿਲ ਦਾ ਕੀਹ ਪੁਛਦੇ ਹੋ ਮੈਨੂੰ ਤਾਂ ਜੀਵ ਦੇ ਕਰਤਬ ਜਨਮ ਤੇ ਨਾਸ਼ ਦੇਖ ਦੇਖ ਕੇ ਏਹ ਗੰਡ ਪੱਕੀ ਦਿਲ ਵਿਚ ਬਜ ਗਈ ਹੈ। ਕੇ ਇਸਦੀ ਦੇਹ ਬਲ ਬਲੇ ਦੀ ਨਿਆਈਂ ਹੈ । ਤੇ ਮਿਤ ਕੋਈ ਚੀਜ ਹੀ ਨਹੀਂ । ਜਿਸ ਤਰਾਂ ਦਿਨ ਭਰ ਵਿਚ ਆਦਮੀ ਅਥਵਾ ਇਸਤਰੀ ਦੇ ਖਿਆਲ ਕਈ ਤਰਾਂ ਆਉਂਦੇ ਜਾਂਦੇ ਤੇ ਵਿਚਰਦੇ ਰਹਿੰਦੇ ਨੇ ਇਸੇ ਤਰਾਂ ਜੀਵ ਦੀ ਅਵਸਥਾ ਦਾ ਭੀ ਕੋਈ ਵਿਸ਼ਵਾਸ ਨਹੀਂ, ਕਦੀ ਕੋਈ ਰ੫ ਕਦੀ ਕੋਈ ਰੂਪ ਕਦੀ ਕਿਸੇ ਦੇਸ਼ ਦੀ ਕਿਸੇ ਦੇਸ਼ ਕਦੀ ਕਿਸੇ ਘਰ ਕਦੀ ਕਿਸੇ ਘਰ ਜਨਮ ਕਰਨੀ ਅਨੁਸਾਰ ਧਾਰਨ ਕਰਦਾ ਫਿਰਦਾ ਹੈ । ਸੋ ਸੇਠ ਜੀ ਜਦ ਜੀਵ ਨੇ ਏਹ ਵਿਵਹਾਰ ਸਦਾ ਹੀ ਕਰਦੇ ਰੈੱਹਨਾ ਹੈ ਤਾਂ ਫੇਰ ਚਿੰਤਾ ਕਿਸ ਗਲਦੀ ਕਰਨੀ ਹੋਈ : ਅੱਛਾ ਜੇਕਰ ਈਸ਼ਰ ਇੱਛਿਆ ਇਸੇ ਤਰਾਂ ਹੈ ਤਾਂ ਫੇਰ ਮੈਂ ਯਾ ਹੋਰ ਕੋਈ ਕੀਹ ਕਰ ਸਕਦਾ ਹੈ॥ ਸੇਠ) ਹਾਂ ਬੀਬੀ ਰੁਕੋ ਸੱਚ ਹੈ, ਇਸੇ ਤਰਾਂ ਜੀਵ ਵਿਵਹਾਰ ਹੁੰਦਾ ਹੈਂਹਦਾਹੈ, ਜੇਹੜੇ ਆਦਮੀ ਇਸ ਕਿਰਿਆ ਨੂੰ ਬਰਾ ਜਾਨਕੇ ਚਿੰਤਾ ਤੇ ਰੂਧਨ ਕਰਦੇ ਹਨ ਸਗੋਂ ਕੁਛ ਹੋਰ ਅਪਨਾ ਨੁਕਸਾਨ ਕਰ ਲੈਂਦੇ ਨੇ, ਸੋ ਜੋ ਭਲੇ ਤੇ ਆਗਿਆਂ ਕਾਰੀ ਪੁਰਖਨੇ ਓਹ ਇਨ੍ਹਾਂ ਗਲਾਂ ਤੋਂ ਰੈਹਤ ਨੇ॥ (ਸੋਨੀ) ਸੁਆਮਿਨੇ ਮਾਈ ਹੋਰਾਂ ਵਲੋਂ ਤਾਂ ਦੇਖੋ ਘਰ