ਪੰਨਾ:ਇਸਤਰੀ ਸੁਧਾਰ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨੪) ਵਿਧੀ ਸੋਚ ਰਹੇ ਸਨ ਤਾਂ ਮੇਰੀ ਨਜਰ ਝਟ ਇਕ ਬੁਢੇ ਆਦਮੀ ਤੇ ਮੁੰਡੇ ਵਲ ਪੈ ਗਈ । ਓਹ ਓਥੇ ਲਕੜੀਆਂ ਸੁੱਟਣ ਆਏ ਸਨ । ਮੈਂਨੂੰ ਏਹ ਮਾਲੂਮ ਹੋਇਆ ਕੇ ਓਹ ਆਦਮੀ ਬਹੁ ਮੇਰੇ ਪਿਤਾ ਦੀ ਸ਼ਕਲ ਦਾ ਹੈ ਪਰ ਮੈਂ ਇਹ ਨਾ ਜਾਨਿਆਂ ਕੇ ਹੈ ਹੀ ਓਹ । ਮੇਰੇ ਦਿਲ ਵਿਚ ਕਈ ਵੇਰੀ ਏਹ ਗਲ ਆਈ ਕੇ ਸੇਠ ਹੋਰਾਂ ਨੂੰ ਆਖਾਂ ਕੇ ਓਹ ਪੁੱਛਨ ਪਰ ਮੈਂ ਕੁਛ ਡਰਦੀ ਹੀ ਰਹੀ ਤੇ ਸੋਚਿਆ ਕੇ ਖਬਰੇ ਮੇਰੀਆਂ ਅੱਖੀਆਂ ਧੋਖਾ ਖਾਂਦੀਆਂ ਨੇ ਇਤਨੇ ਵਿਚ ਓਹ ਬੁੱਢਾ ਅੱਗੇ ਹੋਕੇ ਤੇ ਉਨਾਂ ਆਦਮੀਆਂ ਕੋਲੋਂ ਪੁਛਣ ਲਗ ਪਿਆ ! (ਬੁਢਾ) ਕਿਉਂ ਲਾਲਾ ਜੀ ਏਹ ਸੇਠ ਹੋਰਾਂ ਦੀ ਮਾਤਾ ਸੀ। ਤੇ ਸੇਠ ਹੋਰਾਂ ਮੁੰਡਣ ਕਿਉਂ ਨਹੀਂ ਕਰਾਇਆ ॥ (ਲਾਲਾ ਭਾਈ ਸੱਕੀ ਮਾਤਾ ਨਹੀਂ ਸੀ ਧਰਮ ਮਾਤਾ ਸੀ ॥ (ਬਢਾ) ਤਾਂ ਭੀ ਅਪਨੀ ਜਾਤ ਦੀ ਕੋਈ ਚਾਚੇ ਤਾਏ ਹੋਵੇਗੀ ਨੇ ! ਲਾਲਾ) ਭਾਈ ਮੈਂ ਤੇ ਏਹ ਸਨਿਆ ਹੋਇਆ ਹੈ ਕੇ ਸੇਠ ਦੋ ਘਰ ਇਕ ਏਹ ਜਨਾਨੀ ਤੇ ਇਕ ਏਹਦੀ ਧੀ ਰੇਂਹਦੀਆਂ ਨੇ । ਤੇ ਸੇਠ ਇਸ ਨੂੰ ਮਾਤਾ ਤੇ ਉਸਨੂੰ ਭੈਨ ਬਨਾਇਆ ਹੋਇਆ ਹੈ । ਤੇ ਘਰ ਵਿਚ ਕਿਸੇ ਨੂੰ ਪਤਾ ਨਹੀਂ ਕੇ ਸਕੀਆਂ ਨੇ ਕੇ ਮਤੇਈਆਂ, ਕਿਉਂ ਜੋ ਸੇਠਨੀ ਬੜੀ ਅਕਲ ਮੰਦੇ ਹੈ ਤੇ ਉਨ੍ਹਾਂ ਨੂੰ ਸੱਕਿਆਂ ਤੋਂ ਵਧ ਰੱਖਦੀ ਹੈ॥