ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੫ )


ਬੁਢਾ ਜੀ ਇਸ ਜਨਾਨੀ ਦਾ ਨਾ ਕੀ ਸੀ॥

ਲਾਲਾ) ਭਲਿਆ ਲੋਕਾ ਮੈਨੂੰ ਜਨਾਨੀ ਦਾ ਨਾ ਕੀ ਪੁੱਛਨਾ ਹੈਂ ਮੈਂ ਕੀਹ ਜਾਨਾਂ ਤੇ ਤੈਨੂੰ ਇਨਾਂ ਗਲਾਂ ਦੀ ਕੀਹ ਪਈ ਹੈ॥

(ਮੈਂ) ਇਸ ਗਲ ਤੋਂ ਮੇਰਾ ਦਿਲ ਬੜਾ ਉਛਲਿਆਂ ਤੇ ਚਾਹੁੰਦਾ ਸੀ ਕੇ ਮੈਂ ਆਪ ਜਾਕੇ ਉਸ ਨੂੰ ਨਾ ਦੱਸਾਂ ਪਰ ਫੇਰ ਸੇਠ ਹੋਰਾਂ ਦਾ ਖਿਆਲ ਦਿਲ ਵਿਚ ਆਗਿਆ ਕੇ ਕੀਹ ਆਖਣਗੇ, ਨਾਲੇ ਸਭ ਜਨਾਨੀਆਂ ਬੈਠੀਆਂ ਹੋਈਆਂ ਸਨ, ਪਰ ਉਸ ਬੁੱਢੇ ਨੂੰ ਸਗੋਂ ਵਧੀਕ ਤੋਂ ਵਧੀਕ ਚੇਟਕ ਪੁੱਛਣ ਦੀ ਲਗ ਪਈ, ਤੇ ਓਥੋਂ ਉਠਕੇ ਤੇ ਇਕ ਸਾਡੀ ਉਸੇ ਬੋਲੀ ਦੀ ਮਿਸ਼ਰਾਨੀ ਕੋਲ ਜੇਹੜੀ ਵੱਖਰੀ ਹੋਕੇ ਬੈਠੀ ਹੋਈ ਸੀ ਜਾਬੈਠਾ ਪਰ ਮੈਂ ਭੀ ਧਿਆਨ ਉਸ ਵੱਲੋਂ ਨਾ ਹਟਾਇਆ ਤੇ ਘੜੀ ਮੁੜੀ ਮੇਰੇ ਦਿਲ ਵਿਚ ਏਹੋ ਖਿਆਲ ਆਇਆ ਆਵੇ ਜੋ ਮੇਰੇ ਪਿਉ ਦੀ ਸਾਰੀ ਸਕਲ ਇਸਦੇ ਨਾਲ ਮਿਲਦੀ ਸੀ॥ ਫੇਰ ਉਸਨੇ ਮਿਸਰਾਨੀ ਕੋਲੋਂ ਜਾਕੇ ਤੇ ਇਸ ਤਰ੍ਹਾਂ ਪੁਛਿਆ॥

(ਬੁਢਾ) ਬੇਬੇ ਤੁਸੀਂ ਇਸ ਬੁੱਡੀ ਦਾ ਨਾਂ ਜਾਨਦੇ ਹੋ॥

(ਮਿਸ਼ਰਾਨੀ) ਆਹੋ ਭਾਈ ਜਾਨਦੀ ਹਾਂ ਤੂੰ ਕੀਹ ਆਖਨਾ ਹੈਂ॥

(ਬੁਢਾ)ਜੀ ਨਾ ਕੀਹ ਸਾਸੂ ਤੇ ਇਸਦੀ ਧੀ ਦਾ ਕੀਹ ਨਾ ਹੈ॥