ਪੰਨਾ:ਇਸਤਰੀ ਸੁਧਾਰ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭ ) ਰੁਕੋ ਏਹ ਭਾਈ ਆਖਦਾ ਹੈ ਕੇ ਜੇਹੜੀ ਜਨਾਨੀ ਮਰਗਈ ਹੈ ਓਹ ਮੇਰੀ ਸੀ ! (ਮੈਂ) ਜੀ ਤੁਸੀਂ ਕੌਣ ਹੋਂਦੇ ਹੋ, ਕੇਹੜੇ ਪਿੰਡ ਰਹਿੰਦੇ ਸੌ । ਹੁਣ ਕਿੱਥੇ ਹੋਂਦੇ ਹੋ, ਕਿਸ ਤਰਾਂ ਜਾਣਦੇ ਹੋ ਕਿ ਇਹ ਜਨਾਨੀ ਤੁਹਾਡੀ ਸੀ (ਬਡਾ) ਬੀਬੀ ਰੁਕੋ ਮੈਂ ਤੈਨੂੰ ਹੱਟੀ, ਅਪਨੇ ਕੋਲ ਸੁਵਾਂਦਾ ਹੁੰਦਾ ਸਾਂ ਤੇ ਤੈਨੂੰ ਧੀਏ ਬਦਾਮ ਤੇ ਮਿਸ਼ਰੀ ਖੁਆਂਦਾ ਹੁੰਦਾ ਸੀ ਨਾਲੇ ਇਕ ਤੋਤਾ ਇਕ ਬਾਂਦਰੀ ਦਾ ਬੱਚਾ ਤੇ ਦੋ ਸੋਹੇ ਤੇਰੇ ਖੇਡਨ ਵਾਸਤੇ ਰਖੇ ਹੋਏ ਸਨ । ਹੁਣ ਹੋਰ ਪਤਾ ਕੀਹ ਦੱਸਾਂ ਖਬਰ ਹਈ ਕੇ ਨਾਂ । ਫੇਰ ਰਾਹੂੰ ਮੈਂਨੂੰ ਨਾਲ ਲੈ ਗਿਆ ਸਾਂ ਜਾਲੰਧਰ ਕੱਠੇ ਰਹੇ ਸਾਂ ਫੇਰ ਤੇਰੇ ਮਾਮੇਂ ਚੰਦਰ ਭਾਨ ਦੇ ਵਿਵਾਹ ਤੇ ਇਕੱਠੇ ਗਏ ਸਾਂ, ਰਾਹ ਵਿਚ ਤੂੰ ਤੇ ਤੇਰੀ ਮਾਂ ਘੋੜੀ ਤੋਂ ਡਿਗ ਪਈਆਂ ਸਾਓ ਘੋੜੀ ਭੱਜ ਗਈ ਸੀ ਫੇਰ ਗੱਡੀ ਤੇ ਝੜਾ ਕੇ ਤੇ ਮੈਂ ਤੁਹਾਨੂੰ ਲੈ ਗਿਆ ਸਾ ॥ (ਮੈਂ) ਗਲੇਡ ਭਰ ਕੇ ਤੇ ਹਾਂ ਹਾਂ ਹਾਂ ਕਰ ਕੇ ਪਿਤਾ ਜੀ ਸੱਚ ਹੈ । ਤੁਹਾਡਾ ਹਾਲ ਤਾਂ ਬੜਾ ਹੀ ਅਸਚਰਜ ਹੋਇਆ ਹੋਇਆ ਹੈ ਮੈਂ ਓਹੀ ਰੁਕੋ ਹਾਂ ॥ | ਏਹ ਸੁਣਕੇ ਤੇ ਪਿਤਾ ਹੋਰੀ ਬੜੀ ਉੱਚੀ ਅਵਾਜ ਨਾਲ ਰੋਕੇ ਤੇ ਆਖਣ ਲਗ ਪਏ ਹਾਏਨੀ ਮੇਰੀਏ ਰਾਏ ਹਾਏਨੀ ਮੇਰੀਏ ਰਾਨੀਏ ਤੂੰ ਕੀਹ ਕਰ ਗਈਓ, ਜਾਂਦੀ ਵੇਰੀ ਗਲ ਭੀ ਨਾ ਕੀਤੀਓਈ ॥ ;