੧੨੮
ਉਨ੍ਹਾਂ ਦੀ ਏਹੋ ਜਹੀ ਅਵਾਜ ਤੇ ਨਿਰਧਨਾਂ ਵਾਲੀ ਸ਼ਕਲ ਦੇਖ ਕੇ ਸਭ ਵਡੇ ਵਡੇ ਆਦਮੀ ਬੋਲ ਉਠੇ ਬੱਸ ਓਏ ਬੁੱਡਿਆ ਬੱਸ ਕੀਹ ਰੌਲਾ ਪਾਣ ਲਗ ਪਿਆ ਹੈਂ। ਸੇਠ ਜੀ ਏਹ ਨੂੰ ਪੈਸੇ ਦਿਓ ਜਾਵੇ,ਪਰ ਓਹ ਤਾਂ ਸਾਰੀਆਂ ਪਿਛਲੀਆਂ ਗਲਾਂ ਰੋ ਰੋ ਕੇ ਇਸ ਤਰ੍ਹਾਂ ਕਰਨ ਲਗ ਪਏ ਕੇ ਜਿਉਂ ਬੁੱਡੀਆਂ ਪੱਲੇ ਪਾਕੇ ਕਰਦੀਆਂ ਨੇ ਇਸਥੋਂ ਸਭਨਾਂ ਨੇ ਸਮਝਿਆ ਕੇ ਕੋਈ ਦੀਵਾਨਾ ਦੁਖੀਆ ਹੈ॥
(ਮੈਂ) ਬੇਬੇ ਜੀ (ਸੇਠਨੀ ਹੋਰਾਂ ਦੇ ਕੋਲ ਜਾਕੇ) ਮੇਰਾ ਲਾਲਾ ਏਹੋ ਜੇ॥
(ਸੇਠਨੀ) ਸੇਠ ਹੋਰਾਂ ਨੂੰ ਬੁਲਾ ਕੇ.ਤੇ ਹੱਥ ਜੋੜ ਕੇ ਸੁਆਮਿਨ ਬੀਬੀ ਰੁਕੋ ਆਖਦੀ ਹੈ ਕੇ ਮੇਰਾ ਲਾਲਾ ਏਹੀ ਹੈ ਬੜਾ ਚੰਗਾ ਕੰਮ ਹੋਇਆ ਹੈ ਕੇ ਇਸ ਵੇਲੇ ਆਗਏ ਨੇ ਤਸੀ ਹੁਣ ਉਨ੍ਹਾਂ ਨੂੰ ਭਲੀ ਪਰਕਾਰ ਸਮਝਾ ਬੁਝਾ ਕੇ ਤੇ ਸਸਕਾਰ ਕਰਾ ਦਿਓ॥
(ਸੇਠ) ਬੀਬੀ ਰੁਕੋ ਪਛਾਣ ਲਿਆਈ ਤੇਰਾ ਪਿਤਾ ਏਹੀ ਹੈ॥
(ਮੈਂ) ਜੀ ਹਾਂ ਏਹੀ ਨੇ॥
(ਸੇਠ) ਅੱਛਾ ਬੀਬੀ ਜਾਓ ਬੈਠੋ ਇਥੇ ਹੋਰ ਹੁਣ ਕੁਛ ਨਹੀਂ ਕਹੋ ਸੁਨੋ ਘਰ ਚਲ ਕੇ ਫੇਰ ਗਲਾਂ ਸੋ ਗਲਾਂ॥ . (ਮੈਂ) ਬਹੁਤ ਅੱਛਾ ਸੇਠ ਜੀ ਪਰ ਇਨ੍ਹਾਂ ਨੂੰ ਸ਼ਾਂਤੀ ਕਰਾਓ ਤੇ ਧਿਰਵਾਸ ਦਿਓ ਨੇ, ਮੈਂ ਹੁਣ ਉਨ੍ਹਾਂ ਪਾਸ ਨਾ ਜਾਵਾਂ॥