ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)


ਪਿਆਰੀ ਇਸ ਸੰਸਾਰ ਵਿਚ ਸੁਖੀ ਓਹੀ ਗਹਿਸਤੀ ਹੈ, ਜਿਸ ਨੂੰ ਇਸਤਰੀ ਆਗਿਆਕਾਰੀ ਮਿਲੇ,ਜਿਸਨੂੰ ਇਸਤਰੀ ਭੇੜੀ ਚੰਦਰੀ ਮਿਲਦੀ ਹੈ ਓਹ ਇਸ ਸੰਸਾਰ ਵਿਚ ਹੀ ਨਰਕ ਵਿਚ ਪਿਆ ਹੋਇਆ ਹੈ ਪਿਆਰੀ ਤੂੰ ਦੇਖਨੀ ਹੋ ਕੇ ਹੁਨ ਲਾਲਾ ਕਾਸ਼ੀ ਰਾਮ ਨੂੰ ਕੇਹੜੀ ਚੀਜ ਦੀ ਪਰਵਾਹ ਹੈ। ਧਨ ਪੁੱਤ੍ਰ ਦੁਧ ਦਹੀਂ ਸਾਕ ਅੰਗ ਸਭ ਐਸ ਵੇਲੇ ਕਿਸੇ ਚੀਜ ਦੀ ਕਮੀ ਨਹੀਂ ਪਰ ਜਦ ਕਦ ਮਿਲਦਾ ਹੈ। ਇਸ ਅਪਨੀ ਇਸਤਰੀ ਬਸੰਤੀ ਦੇ ਰੋਨੇ ਹੀ ਰੋਂਦਾ ਰੈਹਿੰਦਾ ਹੈ॥

(ਪਤਨੀ) ਸੁਆਮਨ ਬਸੰਤੀ ਅਪਨੇ ਘਰਵਾਲੇ ਦੀ ਆਗਿਆ ਨਹੀਂ ਮੱਨ ਦੀ॥

(ਪਤੀ) ਪਿਆਰੀ ਤੂੰ ਅਜੇ ਹੁਨ ਇਸ ਗੱਲੀ ਵਿਚ ਆਈ ਹੈ। ਜਦ ਤੂੰ ਹਾਲ ਹਵਾਲਾ ਸੁਨੇਗੀ ਆਪੇ ਹੀ ਜਾਨੇ ਜਾਵੇਂਗੀ ਕੇ ਕਿਸ ਕਿਸ ਤਰਾਂ ਦੀਆਂ ਗੁਆਂਡਨਾ ਹੈਨ॥

(ਪਤਨੀ) ਪਿਆਰੇ ਸੁਆਮੀ ਕਿਰਪਾ ਕਰਕੇ ਕੁਛਕ ਹਾਲ ਬਸੰਤੀ ਦਾ ਤਾਂ ਸੁਨਾ ਦਿਉ॥

-(ਹਾਲ ਬਸੰਤੀ ਦਾ)-

(ਪਤੀ) ਪਿਆਰੀ ਏਹ ਬਸੰਤੀ ਜਦ ਵਿਵਾਹੀ ਆਈ ਸੀ ਤਾਂ ਘਰ ਚੋਂ ਬਾਹਰ ਨਹੀਂ ਸੀ ਨਿਕਲਦੀ। ਤੇ ਸਾਰੇ ਵੇਹੜੇ ਵਿਚ ਇਸਦੀ ਸਿਫਤ ਕਰਦੇ ਸਨ। ਤਦ ਅਜੇ ਕਾਸ਼ੀਰਾਮ ਦਾ ਹੱਥ ਕੁਛ ਤੰਗ ਸੀ। ਕਾਸੀਰਾਮ ਪਾਸ ਬਾਵੇ ਗੁਅਰਧਨਦਾਸ ਨੇ ੧oo) ਰੁਪਯੇ ਜਮਾ ਕਰਾ ਛੱਡੇ ਸਨ ਉਨਾਂ ਨਾਲ ੧॥ ਮ-