ਪੰਨਾ:ਇਸਤਰੀ ਸੁਧਾਰ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੭) (ਲਾਲਾ) ਇਕ ਦੁਹੱਥੜ ਮੇਰੇ ਸਿਰਤੇ ਐਸਾ ਮਾਰ ਕੇ ਜਿਸਦੇ ਨਾਲ ਮੇਰੀ ਹੋਸ਼ ਭੀ ਟਕਾਨੇ ਨਾ ਰਹੀ ਤੇ ਮੇਰੇ ਆਂ ਮੋਡਿਆਂ ਨੂੰ ਪਕੜ ਕੇ ਤੇ ਹਾਇਨੀ ਮੇਰੀਏ ਦੁਖਾਂਦੀਏ ਭੰਜਾਲਨੇ ਮੇਰੇ ਵਾਸਤੇ ਏਹ ਮਸਾਲ ਛੱਡ ਕੇ ਮਰਗਈਓ ਹਾਏਨੀ ਮੇਰੀਏ ਉਮਰਦੀਏ ਨੇਠੇ ਹੁਣ ਮੈਂ ਕੀ ਕਰਾਂਗਾ ॥ ਅਜੇਹੇ ਅਜੇਹੇ ਦੁਰਬਚਨ ਜੋਰ ਨਾਲ ਰੋ ਰੋ ਕੇ ਬੋਲਿਓ ਸੁ ਕੇ ਮੇਰਾ ਅੰਤਸ਼ਕਰਣ ਬੜਾ ਹੀ ਤੰਗ ਹੋਇਆ ਤੇ ਮੈਂ ਦਿਲ ਹੀ ਦਿਲ ਵਿਚ ਏਹ ਈਸਰ ਕੋਲੋਂ ਮੰਗਦੀ ਸਾਂ ਕੇ ਪਰਮਾਤਮਾਂ ਮੈਨੂੰ ਇਸ ਕੋਲੋਂ ਛੁਡਾ ਮਤਾਂ ਇਕ ਹੋਰ ਦੁਹੱਥੜ ਮਾਰੇ ਤਾਂ ਮੈਂ ਭੀ ਮਰਜਾਵਾਂ । ਸੇਠ ਹੋਰੀ ਤਾਂ ਓਥੋਂ ਝੱਟ ਪਰੇ ਜਾ ਖਲੋਤੇ ਤੇ ਸੋਠਨੀ ਹੋਰੀ ਅੰਦਰ ਵੱਲ ਜਾਬੈਠੀ । ਇਕ ਮੈਂ ਦੁਸ਼ਟਨੀ ਓਸ ਅਗਿਆਨੀ ਪਿਤਾ ਦੇ ਘੇਰੇ ਵਿਚ ਆਗਈ। ਤੇ ਬਹੁਤ ਤੰਗ ਹੋਕੇ ਮੈਂ ਆਖਿਆ ॥ ਲਾਲਾ ਜੀ ਹੁਣ ਬੱਸ ਕਰੋ ਤੇ ਮੈਨੂੰ ਛੱਡੋ, ਮੈਂ ਬਹੁਤ ਬਿਆਕੁਲ ਹੋ ਗਈਆਂ 11 ਮੇਰਾ ਏਹ ਕੈਹਨਾ ਹੀ ਸੀ ਕੇ ਲਾਲੇ ਹੋਰੀ ਮੇਰੇ ਗਲ ਵਿਚ ਦੋਵੇਂ ਹੱਥ ਜੋਰ ਨਾਲ ਪਾਕੇ ਤੇ ਬੜੇ ਜੋਰ ਨਾਲ ਢਾਹ ਮਾਰਨ ਲਗ ਪਏ ! ਫ਼ੇਰ ਤੇ ਮੈਂ ਭੀ ਏਹ ਸਮਝਕੇ ਕੇ ਜਿਨਾਂ ਮੈਂ ਆਖਾਂਗੀ ਉਨਾਂ ਹੀ ਇਨਾਂ ਹੱਥ ਵਧਾਨਾ ਹੈ ਮੈਂ ਚੁਪ ਕਰ ਰਹੀ ਤੇ ਓਹ ਰੋਂਦੇ ਰਹੇ । ਕਿਸੇ ਨੇ ਕੋਲੋਂ ਏਹ ਨਾ ਆਖਿਆ ਕੇ ਚੁਪ ਕਰੋ ਆਪੇ ਹੀ ਥੱਕ ਕੇ ਤੇ ਚੁਪ ਕੀਤੀ ਤੇ ਮੈਂਨੂੰ