ਪੰਨਾ:ਇਸਤਰੀ ਸੁਧਾਰ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੫ ) ਹਾਂ ਤੇ ਕੀਹ ਨਹੀਂ । ਲਾਲਾ ਜੀ ਜਦ ਮਾਲਕ ਅਜੇਹਾ ਹੋਵੇ ਤਾਂ ਦਾਸ ਨੂੰ ਸ਼ੁਧ ਭਾਵਨਾ ਤੇ ਪਰਮ ਰੀਤੀ ਨਾਲ ਦੋਹਲ ਸੇਵਾ ਕਰਨੀ ਚਾਹੀਦੀ ਹੈ ॥ ਲਾਲਾ) ਮੱਥੇ ਤੇ ਹਥ ਮਾਰਕੇ ਤੁਸੀ ਦੋਵੇਂ ਹੀ ਇਕੋ ਜਹੀਆਂ ਰਹੀਆਂ ਹੋ ਜਹੀ ਮਾਂ ਤੇ ਤਹੀ ਧੀ ਅਠੀ ਪਾਜੀ ਗਿਨਦੀਆਂ ਵੀਹ ਰੁੜ ਗਈਓ ਤੂੰ ਤੇ ਅਜੇ ਉਮਰ ਸਾਰੀ ਭੋਗਨੀ ਸੀ ਤੂੰ ਭੀ ਅਪਨੇ ਵਾਸਤੇ ਕੁਛ ਨਾ ਕੀਤਾ । ਮੈਂ ਲਕੜੀਆਂ ਚੋਂ ਢੋ ਕੇ ਤੇ ੪o) ੫o) ਰੁਪਏ ਬਨਾ ਲਏ ਨੇ ਤੇ ਤੁਸਾਂ ਹੁੰਹ ਰੰਨਾਂ ਨੇ ਲੱਖਾਂਤੀ ਸੇਠ ਦੇ ਘਰ ਵਿਚ ਰੈਹ ਕੇ ਤੋ ਕੁਛ ਵੀ ਨਾ ਬਣਾਇਆ ਫਿਟੇਮੁੰਹ ਤੁਹਾਡੇ ਜੀਵੇ ਦਾ ॥ (ਮੈਂ) ਲਾਲਾ ਜੀ ਜੋ ਤੁਸੀਂ ਹੁਕਮ ਕਰੋ ਮੈਂ ਸੇਠ ਹੋਰਾਂ | ਦੇ ਕੋਲੋਂ ਲੈ ਦੇਨੀ ਹਾਂ ਜਦ ਓਹ ਸਭ ਕੁਛ ਦੇਂਦੇ ਨੇ ਤੇ ਫੇਰ ' ਸਾਨੂੰ ਕੀਹ ਲੋੜ ਚੋਰੀ ਕਰਦੀ ਸੀ ਤੇ ਚੋਰੀ ਕਰਨਵਾਲਿਆਂ ਨੂੰ ਕੋਈ ਘਰ ਕਦ ਰੈਹਨ ਦੇਂਦਾ ਹੈ ॥ (ਲਾਲਾ) ਡਿੱਠਾ ਤੇਰਾ ਸੋਠ ਤੇ ਸੇਠਨੀ ਜਿਨਾਂ ਦੀ ਵ. ਡਿਆਈ ਪਈ ਕਰਨੀਏ ਮਾਂ ਤੇਰੀ ਦਾ ਤੇ ਦੀਵਾ ਭੀ ਨਹੀਂ ਨੇ ਬਾਲਿਆ ਨਾ ਕੋਈ ਕਿਰਿਆ ਕਰਮ ਵਾਲੀ ਗਲ ਕੀਤੀ · ਨੇ ਖਬਰੋ ਹਿੰਦੂ ਨੇ ਕੇ ਕੀਹ ਨੇ, ਮੈਂ ਤਾਂ ਅਜੇਹਾਂ ਦੇ ਘਰ ਦਾ ਪਾਨੀ ਭੀ ਨਾ ਪੀਆਂ ! ਭੇੜਾ ਠੇਠ ਤੇ ਨਾ ਸੇਠ ਮੈਨੂੰ ਓਹ ਰੁਪਏ ਅਪਨੀ ਮਾਂ ਵਾਲੇ ਲੈਦੇ ਤੇ ਚੱਲ ਫੇਰ ਏਥੋਂ ਚਲੀਏ ਏਥੇ ਰੈਹਨਾ ਚੰਗਾ ਨਹੀਂ ॥