ਪੰਨਾ:ਇਸਤਰੀ ਸੁਧਾਰ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੭ ) ਕੀਤੇ ਨੇ ਤੇ ਕਰਨਗੇ ਭੀ ਤੇ ਕਰਦੇ ਵੀ ਬੜੀ ਖੁਸ਼ੀ ਤੇ ਖੁਲੇ ਦਿਲ ਨਾਲ ਨੇ । ਲੋਗ ਸਾਰੇ ਪਏ ਸਿਫਤਾਂ ਕਰਦੇ ਨੇ। (ਪਿਤਾ) ਕੁੜੀਏ ਤੈਂਨੂੰ ਕੀਹ ਪਤਾ ਏਹਨਾਂ ਗਲਾਂ ਦਾ ਸੇਠ ਤਾਂ ਸੁਦਾਈ ਹੋਇਆ ਭਲਾ ਮੋਏ ਉੱਤੇ ਚੰਦਨ ਘਿਓ ਤੇ ਕਸਤੂਰੀ ਦਾ ਕੀਹ ਫਾਇਦਾ ਤੇ ਦੀਵਾ ਕਿਰਿਆ ਨਾਂ ਕੀਤੀ ਜਾਵੇ ਤਾਂ ਮੁਕਤੀ ਕਦੀ ਹੁੰਦੀ ਹੈ, ਤੈਨੂੰ ਕੀ ਪਤਾ . ਧਰਮ ਸ਼ਾਸਤਰ ਕਿਸ ਨੂੰ ਕੈਂਹਦੇ ਨੇ ਜੋ ਕੁਛ ਉਨਾਂ ਆਖਿਆ ਸੋ ਤੂੰ ਸੁਨਕੇ ਕੈਂਹ ਛਡਿਆ ਕੇ ਠੀਕ ਹੈ, ਏਹ ਤੇਰਾ ਸੇਠ ਤੇ ਸਠਨੀ ਕੋਈ ਆਰਿਆਸਮਾਦੀ ਹੋਵਣਗੇ ਸੋ ਆਰਿਆ ਸਮਾਦੀ ਤੇ ਭਰਿਸ਼ਟ ਹੁੰਦੇ ਨੇ । ਏਹਨਾਂ ਦੇ ਮੁੰਹ ਭੀ ਨਹੀਂ ਲਗਨਾ ਚਾਹੀਦਾ ॥ (ਮੈਂ) ਪਿਤਾ ਜੀ ਮੈਂ ਤੁਹਾਨੂੰ ਕੀਹ ਆਖਾਂ, ਮੇਰੇ ਕੋਲੋਂ ਤੋਂ ਸੇਠ ਹੋਰਾਂ ਦੀ ਨਿੰਦੜਾ ਸਨੀ ਨਹੀਂ ਜਾਂਦੀ ਸੇਠ ਹੋਰਾਂ ਤਾਂ ਕੋਈ ਸਮਾਜੀ ਝਗੜੇ ਕਦੀ ਨਹੀਂ ਕੀਤੇ ਓਹ ਤਾਂ ਜੋ ਕੁਛ ਧਰਮ ਗਰੰਥਾਂ ਵਿਚ ਲਿਖਿਆ ਹੋਇਆ ਹੈ ਓਹੀ ਕਰਦੇ ਨੇ, ਤੁਸੀਂ ਜਦ ਮੈਂ ਛੋਟੀ ਜੇਹੀ ਹੁੰਦੀ ਸੀ ਤੇ ਕੈਂਹਦੇ ਹੁੰਦੇ ਸਾਓ ਕੇ ਜੋ ਕੁਛ ਗੁਰੂ ਨਾਨਕ ਸਾਹਿਬ ਨੇ ਕਹਿਅ ਹੈ ਸਭ ਸੱਚ ਹੈ, ਸੋ ਹੁਣ ਮੈਂ ਆਪ ਗਰੰਥ ਸਾਹਿਬ ਪੜ੍ਹਕੇ ਦੇਖ ਚੁਕੀ ਹਾਂ ਕੇ ਕਿਧਰੇ ਦੀਵੇ ਤੇ ਕਿਰਿਆ ਨਾਲ ਮੁਕਤੀ ਹੁੰਦੀ ਨਹੀਂ ਪੜੀ ਤੇ ਮਾਲੂਮ ਵੀ ਏਹੀ ਹੁੰਦਾ ਹੈ ਜੋ ਏਹ ਦੇਵੇਂ ਗਲਾਂ ਲੌਕਿਕ ਵਿਵਹਾਰ ਨੇ। ਕਿਧਰੇ ਇਨ੍ਹਾਂ ਦਾ