ਪੰਨਾ:ਇਸਤਰੀ ਸੁਧਾਰ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੯) (ਮੈਂ) ਗੰਗਾਸਾਗਰ ਵਿਚ ਪਾਨੀ ਪਾਕੇ ਤੇ ਥੋੜਾ ਥੋੜਾ ਹੱਥਾਂ ਤੇ ਦਿਆਂ ਖਾਂਦਿਆਂ ਆਖਿਆ ਬੇਬੇ ਜੀ ਲਾਲੇ ਹੋਰੀ ਕੈਂਹਦੇ ਸਨ ਕੇ ਹੁਣ ਤੂੰ ਸਾਡੇ ਨਾਲ ਗੰਗਾ ਤੇ ਗਇਆ ਜੀ ਤੇ ਚੱਲ ਤੇ ਨਾਲੇ ਓਹ ਰੁਪਏ ਜੇਹੜੇ ਮਾਤਾ ਜੀ ਨੇ ਸੇਠ ਹੋਰਾਂ ਨੂੰ ਦਿੱਤੇ ਸਨ ਤੇ ਨਾਲੇ ੩oo) ਹੋਰ ਸਾਨੂੰ ਲੈਦੇ ॥ (ਸੇਠਨੀ) ਓਹ ਰੁਪਏ ਉਨ੍ਹਾਂ ਨੂੰ ਕਿਸ ਦੱਸੇ ਨੇ ਤੇ ਫੇਰ ਤੂੰ ਕੀਹ ਆਖਿਆਸੀ ॥ (ਮੈਂ) ਜੀ ਰੁਪਏ ਤੇ ਮੈਂ ਹੀ ਦੱਸੇ ਸਨ ਕਿਉਂ ਜੋ ਸਾਰਾ ਹਾਲ ਸੁਨਾਇਆ ਸੀ ਤੇ ਮੈਂ ਆਖਿਆ ਮੈਂਨੂੰ ਤੁਸੀਂ ਏਥੇ ਹੀ ਰੈਹਨ ਦਿਓ ਤੇ ਤੁਸੀਂ ਜਿੱਥੇ ਜਾਨਾ ਹੈ ਹੋ ਆਓ ਫੇਰ ਓਹ ਕੈਂਹਨ ਲਗੇ ਹੱਛਾ ਰੂਪ ਸਾਨੂੰ ਫੇਰ ਲੈ ਦੇਹ ਮੈਂ ਆਖਿਆ ਹੱਛਾ ਜੀ ! ਫੇਰ ਤਾਂ ਏਦਰ ਚਲੀ ਆਈ ਸੀ ॥ (ਸੇਠ) ਹਛਾ ਰੁਕੋ ਸੇਠ ਹੋਰੀਂ ਸੰਧਿਆ ਕਰ ਲੈਨ ਤਾਂ ਫੇਰ ਪੁਛ ਲੈਨੀ ਹਾਂ ॥ (ਸੇਠ) ਪਿਆਰੀ ਜੀ ਕੀਹ ਗਲ ਹੈ ਮੈਂ ਸੰਧਿਆ ਕਰ ਚੁਕਾ ਹਾਂ ॥ (ਸੋਨੀ) ਜੀ ਰੁਕੋ ਦਾ ਲਾਲਾ ਆਖਦਾ ਹੈ ਕੇ ਰੁਕੋ ਦੀ ਮਾਂ ਵਾਲੇ ਤੇ ੩oo) ਹੋਰ ਰੁਪਯਾ ਦਿਓ ਤਾਂ ਮੈਂ ਰੁਕੋ ਦੀ ਮਾਂ ਦੀ ਗਇਆ ਕਰਾ ਆਵਾਂ ਰੁਕੋ ਨੇ ਉਸਨੂੰ ਕੌਲ ਦਿੱਤਾ ਹੈ ਕੇ ਮੈਂ ਰੁਪਏ ਲੈ ਨੀਹਾਂ ਸੋ ਸੁਆਮਿਨ ਤੁਸੀਂ ਜੋਕੁਛ ਰੁਕੋ ਆਖਦੀ ਹੈ ਦੇ ਦਿਓ ਮਤਾਂ ਉਸਦਾ ਲਾਲਾ ਕੁਛ ਹੋਰ ਮੂੰਹੋਂ ਕੱਢ ਬੇਹ॥