(੧੫੧ )
ਚਲੇ ਜਾਨਾ ਰੁਪਏ ਜਿਤਨੇ ਲੋੜ ਹੋਵੇ ਲੇ ਜਾਨਾਂ॥
ਜਦ ਫੁਲ ਚੁਗ ਚੁਕੇ ਤਦ ਰੁਕੋਨੇ੮o)ਮਾਂ ਵਾਲੇ ਤੇ ੩੦੦) ਰੁਪਯਾ ਅਪਨੇ ਪਿਤਾਨੂੰ ਲੈਕੇ ਤੇ ਦੇ ਦਿਤੇ ਤੇ ਓਹ ਅਪਨਾ ਲਟਾ ਪਟਾ ਲੈਕੇ ਤੇ ਟੁਰ ਗਏਤੇ ਮੁੰਡਾ ਰੁਕੋ ਦੇ ਪਾਸਹੀ ਰਹਿਆ॥
ਜਦ ਸਤਾਰਾਂ ਦਿਨ ਹੋ ਗਏ ਤਾਂ ਫੇਰ ਸੇਠ ਹੋਰਾਂ ਨੇ ਰੁਕੋ ਤੇ ਸੇਠਨੀ ਨੂੰ ਕੋਲ ਬੁਲਾ ਕੇ ਤੇ ਏਸ ਤਰ੍ਹਾਂ ਗਲਾਂ ਕਰਨੀਆਂ ਸ਼ੁਰੂ ਕੀਤੀਆਂ॥
(ਸੇਠ) ਕਿਉਂ ਭੈਨ ਰੁਕੋ ਹੁਣ ਤੈਂਨੂੰ ਵਿਵਾਹ ਦੇਈਏ ਮਤਾਂ ਤੇਰਾ ਲਾਲਾ ਆਕੇ ਫੇਰ ਰਫੜ ਪਾਬਵੇ ਪਿਆਰੀ ਜੀ ਤੁਹਾਡੀ ਕੀਹ ਸਲਾਹ ਹੈ ਮੇਰੀ ਤਾਂ ਮਰਜੀ ਇਹੋ ਹੈ ਕੇ ਹੁਣ ਢਿਲ ਨਹੀਂ ਲਾਈਏ॥
(ਰੁਕੋ) ਹੱਥ ਜੋੜਕੇ ਤੇ ਅੱਖੀਆਂ ਨੀਵੀਆਂ ਕਰਕੇ ਜੀ ਹੁਣ ਜਰੂਰ ਹੀ ਇਹ ਕੰਮ ਕਰ ਛਡੋ ਕਿਉਂ ਜੋ ਲਾਲੇ ਹੋਰਾਂ ਦੀਆਂ ਸਭੋ ਗਲਾਂ ਸੱਚ ਨੇ ਤੇ ਜੇਕਰ ਉਨ੍ਹਾਂ ਨੇ ਕੋਈ ਗਲ ਅਜੇਹੀ ਕੁਜੇਹੀ ਭੀ ਕਰ ਦਿੱਤੀ ਤਾਂ ਮੇਰੇ ਵਾਸਤੇ ਸਾਰੀ ਉਮਰ ਦਾ ਰੋਨਾ ਪੈ ਜਾਵੇਗਾ॥
(ਸੋਠਨੀ) ਸੁਆਮਿਨ ਰੁਕੋ ਸਭ ਸੱਚ ਕੈਂਹਦੀ ਹੈ ਤੇ ਮੇਰੇ ਦਿਲ ਵਿਚ ਭੀ ਇਵੇਂ ਹੀ ਭਾਸਦਾ ਹੈ। ਜੇਕਰ ਅਸੀਂ ਰੁਕੋ ਨੂੰ ਹੁਣ ਮਦਨਗੋਪਾਲ ਨਾਲ ਵਿਵਾਹ ਛਡੀਏ ਤਾਂ ਫੇਰ ਏਹਦੇ ਲਾਲੇ ਦੇ ਹਥੋਂ ਏਹ ਕੰਮ ਉਲਟਾ ਤਾਂ ਨਾ ਹੋਵੇਗਾ ਅੱਗੋਂ ਤੁਸੀਂ ਆਪ ਸਿਆਨੇ ਹੋ॥