(੧੫੨)
(ਸੇਠ) ਹੱਛਾ ਪਿਆਰੀ ਫੇਰ ਕੱਲ ਯਾਂ ਪਰਸੋਂ ਵਿਵਾਹ ਦਾ ਬੁਲਾਵਾ ਅਥਵਾ ਸਗਨ ਭੇਜ ਦਿਆਂਗੇ ਤੂੰ ਭੀ ਅਪਨੀਆਂ ਸਹੇਲੀਆਂ ਭੈਨਾ ਨੂੰ ਅਖਵਾ ਭੇਜੀ ਕੇ ਵਿਸਾਖ ਵਿਚ ਵਿਵਾਹ ਹੈ॥
(ਸੇਠਨੀ) ਹੱਥ ਜੋੜਕੇ ਤੇ ਹੋਠਾਂ ਵਿੱਚ ਮਿੱਠਾ ਮਿੱਠਾ ਹੱਸਕੇ ਸੁਆਮਿਨ ਵਿਸਾਖ ਦੀ ਕਿਤਨਵੀਂ ਦਾ ਆਖਾਂ ਤੇ ਭਾਜੀ ਕੀਹ ਕੀਹ ਭੇਜਾਂ॥
(ਸੇਠ) ਪਿਆਰੀ ਭਲਕੇ ਮੈਂ ਤੈਂਨੂੰ ਪੁਛਕੇ ਤੇ ਪੱਕਾ ਹਾਲ ਹਵਾਲ ਦੱਸਾਂਗਾ ਭਾਜੀਆਂ ਨਾਈ ਦੇ ਹੱਥ ਭੇਜਨ ਦੀ ਕੋਈ ਲੋੜ ਨਹੀਂ ਕਿਉਂ ਜੋ ਗੁੜ ) ਆਨੇ ਦਾ ਹੁੰਦਾ ਹੈ ਤੇ ਅਗਲਿਆਂ ਨੂੰ ਦੇਨੇ।) ਪੈਂਦੇ ਨੇ ਸੋ ਇਸ ਵਾਸਤੇ ਸ਼ੈਹਿਰ ਵਿਚ ਤੇ ਨੇੜੇ ਤੇੜੇ ਕਿਸੇ ਵਿਤੀਸ਼ਰ ਨੂੰ ਭੇਜ ਦਿਆਂਗੇ ਏਸ ਤਰਾਂ ਅਗਲਿਆਂ ਨੂੰ ਕੋਈ ਚਿੰਤਾ ਨਾ ਰਹੋਗੀ ਤੇ ਸਾਨੂੰ ਭੀ ਪਰਸੰਤਾ ਹੋ ਜਾਵੇਗੀ॥
(ਸੇਠ) ਠੀਕ ਹੈ ਸੁਆਮਿਨ ਠੀਕ ਹੈ, ਧੰਨ ਹੋ ਆਪ ਤੇ ਧੰਨ ਹੈ ਤੁਹਾਡੀ ਬੁਧੀ ਤੇ ਧੰਨਭਾਗ ਹੈਨ ਮੇਰੇ ਜੋ ਤੁਹਾਡੇ ਨਾਲ ਸੰਜੋਗ ਹੋ ਗਿਆ ਹੈ॥
ਏਹ ਕੈਹਕੇ ਤੇ ਸੇਠ ਹੋਰੀ ਹੱਟੀ ਚਲੇ ਗਏ ਤੇ ਸੇਠਨੀ ਤੇ ਰੁਕੋ ਆਪਸ ਵਿਚ ਇਸ ਤਰਾਂ ਗੱਲਾਂ ਕਰਨ ਲਗਪਈਆਂ॥
(ਸੇਠਨੀ) ਭੈਨ ਰੁਕੋ ਤੂੰ ਅਛੀ ਤਰਾਂ ਫੇਰ ਦੱਸ ਲਈਂ ਕੇ ਮਦਨਗੋਪਾਲ ਵਿਚ ਕੋਈ ਬਾਣੀ ਯਾਂ ਦੇਹ ਦੋਸ਼ ਤਾਂ ਨਹੀਂ