( ੧੫੫)
ਭੀ ਕਰੇ ਤਾਂ ਕੀਹ ਕਰੇਗੀ ਝੂਠਾ ਗਿਆਨ ਕੀਹ ਗਿਆਨ ਹੋਵੇਗਾ॥
(ਸੇਠਨੀ) ਪਿਆਰੀ ਭੈਨ ਰੁਕੋ ਇਸਤਰੀ ਤੇ ਪੁਰਸ਼ ਅਥਵਾ ਮਾਤਾ ਤੇ ਪਿਤਾ ਦੇ ਪਰਮ ਪਰੀਤੀ ਨਾਲ ਗਰਿਸਤ ਸੰਜੋਗ ਹੋਵਨ ਥੋਂ ਇਕ ਸੁੰਦਰ ਬਾਲ ਉਤਪੰਨ ਹੁੰਦਾ ਹੈ ਜਿਸ ਕਾਰਣ ਪੁਰਸ਼ ਦੀ ਇਸਤਰੀ ਅਰਧ ਸ਼ਰੀਰਨੀ ਹੁੰਦੀ ਹੈ ਤੇ ਪੁਰਸ਼ ਦੇ ਮਾਨ ਅਥਵਾ ਵਡਿਪਨ ਰੱਖਨ ਨੂੰ ਸੱਜਾ ਅੰਗ ਪੁਰਸ਼ ਤੇ ਖੱਬਾ ਅੰਗ ਇਸਤਰੀ ਨੂੰ ਸੱਦਿਆ ਜਾਂਦਾ ਹੈ ਤੇ ਸਭ ਜਗ੍ਹਾ ਇਸਤਰੀ ਨੂੰ ਅਪਨੇ ਪੁਰਸ਼ ਦੇ ਖੱਬੇ ਪਾਸੇ ਬੈਠਨਾ ਧਰਮ ਹੈ। ਅਨਪੜ੍ਹ ਜਨਾਨੀਆਂ ਪੁਰਸ਼ਾਂ ਦੇ ਵਿਦਯਾ ਹੀਨ ਹੋਨ ਦੇ ਸਬਬ ਕਦੀ ਭੀ ਇਨ੍ਹਾਂ ਗੱਲਾਂ ਦਾ ਵਿਚਾਰ ਨਹੀਂ ਕਰਦੀਆਂ ਤੇ ਫੇਰ ਏਸੇ ਤਰ੍ਹਾਂ ਉਨ੍ਹਾਂ ਵਲੋਂ ਦੇਖ ਕੇ ਦੁਸਰੀਆਂ ਭੀ ਕਰਨ ਲਗ ਜਾਂਦੀਆਂ ਨੇ ਸੋ ਰੁਕੋ ਵਿੱਦਯਾ ਦੇ ਨਾ ਹੋਣ ਕਰ ਕੇ ਇਸਤਰੀ ਪੁਰਸ਼ ਅਪਨਾ ਅਪਨਾ ਧਰਮ ਪਾਲਨ ਨਹੀਂ ਕਰਦੇ ਤੇ ਸਾਰਾ ਦੁੱਖ ਪਏ ਭੋਗਦੇ ਨੇ ਰੁਕੋ ਇਸਤਰੀ ਨੂੰ ਭਰਤੇ ਦਾ ਤੇ ਭਰਤੇ ਨੂੰ ਇਸਤਰੀ ਦਾ ਸਦਾ ਹੀ ਸ਼ੁਭ ਚਿੰਤਕ ਆਗਿਆਕਾਰੀ ਤੇ ਧਰਮ ਰੱਖਯਕ ਹੋਨਾ ਚਾਹੀਦਾ ਹੈ, ਨਹੀਂ ਤਾਂ ਓਹ ਪਾਪ ਲਗਦਾ ਹੈ ਜੋ ਸੱਤਯਾ ਦੂਰ ਹੋ ਜਾਂਦੀ ਹੈ ਜਿਹਾਕੁ ਤੂੰ ਸੁਨਿਆਂ ਹੋਵੇਗਾ ਕੇ ਸਰਸੁਤੀ ਤੇ ਲੱਜਾਵੰਤੀ ਨਾਲ ਹੋਇਆ॥
ਰੂਕੋ ਬੇਬੇ ਜੀ ਮੈਂ ਅੱਛੀ ਤਰ੍ਹਾਂ ਸਮਝ ਗਈ ਹਾਂ ਕੇ