ਪੰਨਾ:ਇਸਤਰੀ ਸੁਧਾਰ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੮ ) ਘਰ ਇਸਤਰੀ ਪਤਿਬਤਾ ਨਾ ਹੋਵੇ ਤਾਂ ਹੋਰ ਕਿਸਦੇ ਘਰ ਹੋਨੀ ਹੈ । ਵਜੀਰ ਨੇ ਕਹਿਆ ਮਹਾਰਾਜ ਪਤਿਬਰਤਾ ਉਸ ਨੂੰ ਆਖਦੇ ਨੇ ਜਿਸਨੇ ਪਤੀ ਦੀ ਆਗਿਆ ਕਦੀ ਭੀ ਭੰਗ ਨਾ ਕੀਤੀ ਹੋਵੇ ਸੋ ਸਾਡੇ ਤੁਹਾਡੇ ਘਰ ਇਸਤਰੀਆਂ ਘਟ ਤੋਂ ਘਟ ਸੌ ਵਰੀ ਦਿਹਾੜੀ ਵਿਚ ਹੁਕਮ ਮੋੜ ਦੀਆਂ ਨੇ । ਓਹ ਕਦ ਪਤਿਬਤਾ ਹੋ ਸਕਦੀਆਂ ਨੇ ਰਾਜਾ ਨੇ ਕਹਿਆ ਫੇਰ ਹੁਣ ਕੀ ਕਰੀਏ ਵਜ਼ੀਰ ਨੇ ਆਖਿਆ ਤੁਸੀਂ ਪੰਡਿਤ ਨੂੰ ਛੱਡ ਦਿਓ ਤੇ ਪਤਿਬਰਤਾ ਇਸਤਰੀ ਨੂੰ ਫੂਡੋ ॥ ਏਹ ਗਲ ਸੁਣਕੇ ਰਾਜੇ ਨੇ ਜੋਤਸ਼ੀ ਨੂੰ ਤਾਂ ਛੱਡ ਦਿੱਤਾ ਤੇ ਸ਼ੈਹਿਰ ਵਿਚੋਂ ਇਕ ਬੜੇ ਸਿਆਨੇ ਆਦਮੀ ਨੂੰ ਸੱਦ ਕੇ ਪੁਛਿਆ ! ਜੋ ਕੋਈ ਪਤਿਬਰਤਾ ਇਸਤਰੀ ਏਥੇ ਹੈ ਕੇ ਨਹੀਂ ਉਸ ਆਦਮੀ ਨੇ ਕਹਿਆ ਮਹਾਰਾਜ ਤੁਲਸੀ ਦੀਆਂ ਤਰੇ ਧੀਆਂ ਪਤਿਬਰਤਾ ਹੈ ਜੋ ਉਸ ਨੂੰ ਆਖੋ ਕੇ ਉਨ੍ਹਾਂ ਵਿਚੋਂ ਨੂੰ ਭੇਜ ਦੇ ਮਹਾਰਾਜ ਨੇ ਤੁਲਸੀਦਾਸ ਨੂੰ ਬੁਲਾਇਆ ਤੇ ਪੁਛਿਓ ਸੂ ਕੇ ਤੂੰ ਅਪਨੀ ਧੀ ਨੂੰ ਮੇਰੇ ਮਹਿਲਾਂ ਵਿਚ ਸਨਾਨ ਕਰਨ ਵਾਸਤੇ ਭੇਜੇ ਤੁਲਸੀਦਾਸ ਨੇ ਹੱਥ ਜੋੜ ਕੇ ਆਖਿਆਂ ਮਹਾਰਾਜ ਮੇਰੀਆਂ ਧੀਆਂ ਤੇ ਜਿਸ ਦਿਨ ਤੋਂ ਵਿਵਾਹੀਆਂ ਨੇ ਫੇਰ ਮੁੜ ਕੇ ਮੇਰੇ ਘਰ ਨਹੀਂ ਆਇਆਂ ਕਿਉਂ ਜੋ ਓਹ ਪਤਿਬਰਤਾ ਨੇ ਤੇ ਅਪਨੇ ਸੁਆਮੀਆਂ ਦੀਆਂ ਹੀ ਆਗਿਆ ਪਾਲਨ ਕਰਦੀਆਂ ਨੇ ਸੋ ਮਹਾਰਾਜ ਜੇਕਰ ਆਪ ਜਾਵਨ ਤਾਂ ਉਮੇਦ ਹੈ ਕੇ ਉਨਾਂ ਦੇ ਪਤੀ ਉਨ੍ਹਾਂ ਨੂੰ