ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)


੧) ਦੋ ਰੁਪੈ ਮਹੀਨਾਂ ਖਾ ਪੀਕੇ ਭੈੜੇ ਹਾਲ ਨਾਲ ਜਮਾਂ ਕਰਦੇ ਹੁੰਦੇ ਸਨ, ਤੇ ਜਿਨ੍ਹਾਂ ਨੇ ਰੁਪੈ ੨੦੦) ਦੋਨ ਲਗਿਆ ਏਹ ਮਨ ਵਿਚ ਠਾਨ ਲੀਤਾ ਸੀ ਕੇ ਕੁਛ ਦਿਨ ਪਾਕੇ ਅਸੀਂ ਆਪ ਭੋਜਨ ਵਾਸਤੇ ਕਾਸੀਰਾਮ ਨੂੰ ਕੈਹ ਦੇਵਾਂਗੇ। ਹੁਨ ਅਪਨੀ ਮਨ ਦੀ ਮਰਜੀ ਨੂੰ ਬਗੈਰ ਯਤਨ ਦੇ ਪੂਰਾ ਹੁੰਦਾ ਦੇਖ ਕੇ ਥੋੜੀ ਦੇਰ ਵਾਸਤੇ ਸਿਰ ਨੂੰ ਝੁਕਾ ਇਸ ਤਰਾਂ ਬੋਲਨ ਲਗੇ। ਭਾਈ ਭਗਤ ਕਾਸੀਰਾਮ ਜੀ ਅਸੀਂ ਸਾਧੂ ਲੋਕ ਹਾਂ ਅੰਨ ਪਾਨ ਤੋਂ ਨਾ ਕਰਨਾ ਸਾਡਾ ਧਰਮ ਨਹੀਂ। ਪਰ ਏਹ ਦੇਖ ਨਾ ਗ੍ਰਹਿਸਤ ਦਾ ਕਮ ਹੋਇਆ, ਤੁਹਾਡੇ ਘਰੀਂ ਕਈ ਤਰ੍ਹਾਂ ਦੇ ਖੱਟੇ ਮਿੱਠੇ ਭੋਜਨ ਬਨਨੇ ਹੋਏ ਕਦੀ ਸਵੇਰੇ ਕਦੀ ਅਵੇਰੇ। ਅਸੀਂ ਹੋਏ ਫਕੜ ਇਕ ਦਿਨ ਵੇਲੇ ਸਿਰ ਭੋਜਨ ਨਾਂ ਮਿਲਿਆ ਸਾਡਾ ਅੰਤਸਕਰਨ ਤਪ ਜਾਨਾ ਹੋਇਆ ਫੇਰ ਕੋਈ ਚੰਗੀ ਮੰਦੀ ਮੂੰਹੋਂ ਨਿਕਲ ਗਈ ਤਾਂ ਤੁਸਾਂ ਗਿਰਸਤੀਆਂ ਦ ਟੈਹਲ ਭਾਵਨਾ ਦੇ ਬਦਲੇ ਸਗੋਂ ਉਲਟਾ ਨੁਕਸਾਨ ਹੋਜਾਨਾ ਹੋਇਆ। ਕਾਸੀਰਾਮ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਤੁਸੀਂ ਇਕ ਵੇਲਾ ਸਾਨੂੰ ਦੱਸ ਛੱਡੋ ਫੇਰ ਉਸ ਵੇਲੇ ਤੋਂ ਕਦੀ ਡੇਰ ਨਾ ਹੋਵੇਗੀ, ਬਾਂਵੇ ਹੋਰਾਂ ਆਖਿਆ ਭਾਈ ਕਾਸੀ ਰਾਮ ਤੈਨੂੰ ਵੇਲੇ ਵਕਤ ਸਭ ਮਾਲੂਮ ਹੈਨ ਅਸੀਂ ਪਰਸਾਦ!੧੨ ਬਜੇ ਛਕ ਲੈਨੇ ਹੋਨੇ ਹਾਂ, ਤੇ ਤੈਨੂੰ ਏਹ ਭੀ ਦਸ ਛਡੀਏ ਜੋ ਅਸੀਂ ਵੈਸ਼ਨਵ ਭੋਜਨ ਪਾਂਵਦੇ ਹਾਂ। ਗੰਡਾ ਗਾਜਰ ਗੋੰਗਲੂ ਮਸਰ ਥੋਮ ਤੇ ਸਿਰਕਾ ਏਹ ਅਸੀਂ ਨਹੀਂ ਗ੍ਰਹਣ