ਪੰਨਾ:ਇਸਤਰੀ ਸੁਧਾਰ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੯ ) ਆਗਿਆ ਦੇ ਦੇਨਗੇ ਏਹ ਸੁਨ ਕੇ ਮਹਾਰਾਜ ਵਜੀਰ ਨੂੰ ਨਾਲ ਲੈਕੇ ਤੇ ਪਤਾ ਪੁਛ ਕੇ ਵਡੀ ਭੈਨ ਦੇ ਘਰ ਗਏ, ਜਦ ਬੂਹਾ ਖੜਕਾਇਓਨੇ ਤਾਂਅੱਗੋ ਏਹ ਜੁਵਾਬ ਮਿਲਿਆ ॥ (ਪਤਿਬਰਤਾ) ਮਹਾਰਾਜ ਜੀ ਕੋਣ ਹੋ ਤੇ ਕੀਹ ਕੰਮ ਜੇ॥ ਵਜੀਰ) ਬੀਬੀ ਜੀ ਮਹਾਰਾਜ ਆਪ ਤੁਹਾਡੇ ਬੁਲਵਨ ਵਾਸਤੇ ਆਏ ਹੋਏ ਨੇ ॥ (ਪਤਿਬਰਤਾ) ਦਰਵਾਜਾ ਖੋਲ ਕੇ ਤੇ ਹੱਥਜੋੜ ਕੇ ਮਹਾਰਾਜ ਜੈ ਹੋ ਸਤ ਦੀ, ਕੀਹ ਹੁਕਮ ਹੈ ਆਗਿਆ ਕਰੋ ਜਲ ਪੀਓ ਤਾਂ ਲਿਆਵਾਂ ॥ (ਮਹਾਰਾਜ) ਪੜਿਬਰਤਾ ਦੇ ਹੱਥ ਜੁੜੇ ਦੇਖ ਤੇ ਮਧਰ ਬਾਨੀ ਸੁਨਕੇ ਬੀਬੀ ਜੀ ਆਪ ਮੇਰੇ ਘਰ ਚਲਕੇ ਸਨਾਨ ਕਰੋ ਤਾਂ ਬਰਖਾ ਹੋਵੇ ਤੇ ਪਰਜਾ ਸੁਖ ਪਾਵੇ॥ (ਪਤਿਬਰਤਾ) ਹੱਥ ਜੋੜ ਕੇ ਮਹਾਰਾਜ ਮੇਰੇ ਸੁਨਾਨ ਨਾਲ ਮੀਂਹ ਨਹੀਂ ਵਸੇਗਾ ਕਿਉਂਕੇ ਮੈਂ ਅਪਨੇ ਪਤੀ ਦਾ ਬਚਨ ਇਕ ਵੇਰੀ ਉਲੰਘਨ ਕਰ ਚੁਕੀ ਹਾਂ ਉਨ੍ਹਾਂ ਨੇ ਮੈਨੂੰ ਇਕ ਦਿਨ ਆਖਿਆ ਸੀ ਕੇ ਸਨਾਨ ਕਰ ਕੇ ਤੇ ਮੈਨੂੰ ਕੁਛ ਖਾਨ ਨੂੰ ਦਿਓ ਤੇ ਮੈਂ ਸੁਨਾਨ ਕੀਤੇ ਬਿਨਾ ਖਾਵਨ ਵਾਲੀ ਚੀਜ ਦੇ ਦਿੱਤੀ ਸੀ ਸੋ ਇਸ ਕਰ ਕੇ ਮੈਂ ਪਤਿਬਤੇ ਭਾਵ ਵਿਚ ਠੀਕ ਨਹੀਂ ਰਹੀ, ਮੇਰੀ ਛੋਟੀ ਭੈਨ ਨੂੰ ਪੁਛੋ ਜੇ ਓਹ ਠੀਕ ਹੈ ਤਾਂ ॥ (ਮਹਾਰਾਜ) ਵਜੀਰ ਵੱਲ ਦੇਖ ਕੇ ਤੇ ਹੋਠਾਂ ਨੂੰ ਦੰਦਾ