ਪੰਨਾ:ਇਸਤਰੀ ਸੁਧਾਰ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੬੨) ਡੋਲੀ ਮੰਗਾ ਲੌ ਕਿਉਂ ਜੋ ਮੇਰੀ ਪਤਨੀ ਨੂੰ ਇਤਨੀ ਦੂਰ ਚਲਨੋ ਦੀ ਸ਼ਕਤੀ ਨਹੀਂ ॥ (ਮਹਾਰਾਜ) ਵਜੀਰ ਵਲੋਂ ਹੈਰਾਨ ਹੋਕੇ ਦੇਖਕੇ ਕੈਹਨ ਲਗੇ ਅੱਛਾ ਵਜੀਰ ਜੀ ਇਕ ਡੋਲੀ ਮੰਗਾਲੈ ॥ ਝੱਟ ਝੋਲੀ ਆ ਗਈ ਤੇ ਏਹ ਤਿੰਨੇ ਪਤਿਬਰਤਾ ਦੇ ਵੱਲ ਚਲੇ ਗਏ ਪਰ ਪਹੁੰਚਦਿਆਂ ਹੀ ਪਤਿਬਰਤਾ ਨੇ ਹੱਥ ਜੋੜਕੇ ਅਪਨੇ ਸੁਆਮੀ ਨੂੰ ਪ੍ਰਨਾਮ ਕੀਤਾ ਉਸ ਦੇ ਗਲੇ ਮਿਲੀ ਤੇ ਪੁਛਿਓ ਸੁ ਮਹਾਰਾਜ ਆਨੰਦ ਹੋ ਕੋਈ ਚਿੰਤਾ ਅਥਵਾ ਚਿਤਵਨਾਂ ਤੇ ਨਹੀਂ ॥ (ਸੁਆਮੀ) ਪਿਆਰੀ ਸਭ ਭਗਵਾਨ ਦੀ ਕਿਰਪਾ ਹੈ, ਹੁਣ ਆਪ ਮਹਾਰਾਜ ਤੁਹਾਡੇ ਲੈਜਾਵਨ ਵਾਸਤੇ ਆਏ ਨੇ, ਸੋ ਇਸ ਵਾਸਤੇ ਹੁਣ ਢਿਲ ਨਾ ਕਰੋ ਤੇ ਜਲਦੀ ਜਾਓ, ਉਤੋਂ ਵੇਲਾ ਭੀ ਤੰਗ ਹੈ ॥ (ਪਤਿਬਰਤਾ) ਹੱਥ ਜੋੜ ਕੇ ਤੇ ਪੈਰਾਂ ਤੇ ਸਿਰ ਰੱਖ ਕੇ ਓਥੋਂ ਹੀ ਝੱਟ ਝੋਲੀ ਵਿਚ ਬੈਠਕੇ ਚਲੀ ਗਈ, ਜਦ ਜਾਕੇ ਸਨਾਨ ਕੀਤਾ ਉਸੀ ਵੇਲੇ ਬਰਖਾ ਐਡੀ ਹੋਈ ਕੇ ਸਭ ਟੋਆ ਟਿੱਬਾ ਪੂਰ ਹੋ ਗਿਆ । ਮਹਾਰਾਜ ਬੜੇ ਪਰਸੰਨ ਹੋਏ । ਪਤਿਬਰਤਾ ਨੂੰ ਧੀਆਂ ਵਾਝਨ ਬਹੁਤ ਕੁਛ ਦੇਕੇ ਤੇ ਹੱਥ ਜੋੜ ਕੇ ਆਖਿਆ ਅੱਛਾ ਪੁੱਤਰੀ ਹੁਣ ਤੁਸੀਂ ਜਾਓ ਸਭ ਰਾਨੀਆਂ ਨੇ ਦਰਸ਼ਨ ਕਰ ਕੇ ਬਹੁਤ ਕੁਛ ਦਿੱਤਾ ਤੇ ਵਾਰਿਆ॥ (ਪੜਿਬਰਤਾ) ਮਹਾਰਾਜ ਇਕ ਅਰਜ਼ ਹੈ