ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/164

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੧੬੩)


(ਰਾਜਾ) ਬੇਟੀ ਜੀ ਕਹੋ॥

(ਪਤੀ) ਮਹਾਰਾਜ ਮੈਨੂੰ ਇਕ ਕੋਠੜੀ ਵਿਚ ਟਕਾਨਾ ਕਰਾਂ ਦਿਓ ਜਦ ਮੇਰੇ ਪਤੀ ਹੋਰੀ ਆਵਣਗੇ ਯਾਂ ਆਗਿਆ ਮੁੜਨ ਦੀ ਦੇਨਗੇ ਤਦ ਮੈਂ ਜਾਵਾਂਗੀ ਉਨ੍ਹਾਂ ਨੇ ਹੁਕਮ ਦਿੱਤਾ ਸੀ ਕੇ ਜਲਦੀ ਜਾਓ । ਏਹ ਨਹੀਂ ਸਾਨੇ ਕਹਿਆ ਕੇ ਫੇਰ ਆਓ ਯਾ ਹੋ ਆਓ, ਤੇ ਨਾਲੇ ਏਹ ਸਭ ਕੁਛ ਜੋ ਆਪ ਮੈਨੂੰ ਦੇਂਦੇ ਹੋ ਉਨ੍ਹਾ ਦੀ ਆਗਿਆ ਨਾਲ ਹੀ ਲਵਾਂਗੀ॥

(ਮਹਾਰਾਜ) ਹੈਰਾਨ ਹੋਕੇ ਤੇ ਅਪਨੀਆਂ ਰਾਨੀਆਂ ਤੇ ਧੀਆਂ ਨੂੰਹਾਂਵੱਲ ਅਖੀਆਂ ਪਾਨੀ ਭਰੀਆਂਨਾਲ ਦੇਖਕੇ ਧੰਨਯ ਹੈਂ ਬੇਟੀ ਤੂੰ ਤੇ ਧੰਨਯ ਹੈ ਤੇਰਾ ਸੁਆਮੀ। ਮੈਂ ਤੇ ਅਪਨੀ ਸਾਰੀ ਉਮਰ ਐਵੇਂ ਹੀ ਗਾਲੀ॥

ਅੱਛਾ ਫੇਰ ਏਸ ਸਾਹਮਨੇ ਮੰਦਰ ਵਿਚ ਡੇਰਾ ਕਰੋ ਤੇ ਮੈਂ ਲਾਲਾ ਹੋਰਾਂ ਵੱਲ ਆਦਮੀ ਭੇਜਨਾ ਹਾਂ॥

ਏਹ ਕੈਹਕੇ ਤੇ ਮਹਾਰਾਜ ਨੇ ਆਦਮੀ ਲਾਲਾ ਹੋਰਾਂ ਵੱਲ ਭੇਜਿਆ ਤੇ ਸਮਝਾ ਦਿੱਤੋਂ ਨੇ। ਲਾਲਾ ਹੋਰਾਂ ਸੁਨਦਿਆਂ ਹੀ ਖਿਆਲ ਕੀਤਾ ਕੇ ਓਹ, ਓਹ ਬੜੀ ਭੁਲ ਹੋ ਗਈ ਹੈ ਝੱਟ ਨਾਲ ਹੀ ਟੁਰ ਪਏ।ਤੇ ਰਾਜੇ ਦੇ ਮੰਦਰ ਵਿਚ ਜਾ ਕੇ ਜਥਾ ਜੋਗ ਸਤਕਾਰ ਕਰ ਕੇ ਅਪਨੀ ਇਸਤਰੀ ਨੂੰ ਕਹਿਓ ਨੇ ਪਿਆਰੀ ਆਓ ਚਲੀਏ ਏਹ ਸੁਨਕੇ ਤੇ ਓਹ ਟੁਰ ਪਈ। ਜਦ ਮਹਾਰਾਜ ਨੇ ਦੇਖਿਆਂ ਕੇ ਓਹ ਉਸੇ ਤਰ੍ਹਾਂ ਜਿਸ ਤਰ੍ਹਾਂ ਆਈ ਸੀ ਚਲੀ ਗਈ ਹੈ ਫੇਰ ਉਸਦੇ ਸੁਆਮੀ ਨੂੰ ਬੁਲਾ ਕੇ