( ੧੬੪)
ਤੇ ਕਹਿਆ ਕੇ ਏਹ ਸਭ ਕੁਛ ਅਸਾਂ ਅਪਨੀ ਬੇਟੀ ਨੂੰ ਦਿੱਤਾ ਹੈ ਏਹ ਭੀ ਲੈਜਾਉ। ਏਹ ਸੁਨਕੇ ਤੇ ਉਨਾਂ ਨੇ ਕਹਿਆ ਹੱਛਾ ਮਹਾਰਾਜ ਭੇਜ ਦਿਓ, ਕਿਰਪਾ ਤੁਹਾਡੀ। ਸੋ ਰੁਕੋ ਪੜਿਬਰਤਾ ਇਸਤਰੀਆਂ ਵਿਚ ਇਤਨੀ ਸ਼ਕਤੀ ਹੁੰਦੀ ਹੈ। ਜੇਕਰ ਓਹ ਪਹਿਬਰਤਾ ਨਾ ਰੈਹਨ ਤਾਂ ਕੋਈ ਭੀ ਕੰਮ ਉਨ੍ਹਾਂ ਦੇ ਠੀਕ ਨਹੀਂ ਹੁੰਦੇ॥
(ਰੁਕੋ) ਹਾਂ ਬੇਬੇ ਜੀ ਮੈਂ ਹੁਣ ਸਮਝ ਗਈ ਹਾਂ, ਤੇ ਮੈਂ ਭੀ ਕਹਨੀ ਹਾਂ ਕੇ ਕਦੀ ਭੀ ਅਪਨੇ ਪਤੀ ਦਾ ਬਚਨ ਭੰਗ ਨਹੀਂ ਕਰਾਂਗੀ। ਅੱਗੇ ਜੋ ਈਸ਼ੁਰ ਕਰੇ ਸੋ ਦੇਖੀ ਜਾਵੇਗੀ ।
(ਸੋਠਨੀ) ਰੁਕੋ ਮੈਂ ਤਾਂ ਤੇਥੋਂ ਪਛਨੋਂ ਹੀ ਭੁਲ ਗਈ ਕੇ ਸੁਪਨਾ ਕਿਆ ਆਇਆ ਸਾਈ ॥
(ਰੁਕੋ) ਬੇਬੇ ਜੀ ਮੈਂ ਤੁਹਾਨੂੰ ਕੀ ਦੱਸਾਂ। ਮੈਂ ਅਪਨੇ ਆਪ ਨੂੰ ਇਸੇ ਘਰ ਹੇਠਲੀ ਬੈਠਕ ਵਿਚ ਸਿਰ ਖੁਲੇ ਤੇ ਜਨਾਨੀਆਂ ਨੂੰ ਅਪਨੇ ਸਿਰਤੇ ਪਿੱਟਦਿਆਂ ਡਿੱਠਾ ਹੈ ਨਾਲੇ ਇਕ ਨੂੰ ਮੇਰੇ ਹੱਥੋਂ ਲਾਲ ਚੂੜਾ ਵੱਟੇ ਨਾਲ ਭੰਨ ਦਿਆ॥
(ਸੇਠਨੀ) ਬੜੀ ਦਿਲ ਵਿਚ ਹੈਰਾਨ ਹੋਕੇ ਤੇ ਅੱਛੀ ਤਰ੍ਹਾਂ ਸੋਚ ਸਮਝਕੇ ਰੁਕੋ ਸੁਪਨਾ ਤੇ ਬੜਾ ਭੈੜਾ ਆਇਆ ਹੈ ਪਰ ਹੁਣ ਸੇਠ ਹੋਰੀ ਆਵਨ ਤਾਂ ਪੁਛਾਂਗੀ। ਇੱਨੀ ਗਲ ਕਰ ਕੇ ਰੁਕੋ ਅਪਨੇ ਰੋਟੀ ਟੁੱਕਰ ਦੇ ਕੰਮ ਵਿਚ ਲਗ ਪਈ ਤੇ ਸੇਠਨੀ ਅਪਨੇ ਅੰਦਰ ਜਾਕੇ ਤੇ ਵਿਚਾਰਨ ਲਗ ਪਈ, ਬੜੀ ਸੋਚ ਕਰ ਕਰ ਕੇ ਤੇ ਦਿਲ ਵਿਚ ਏਹ ਸਮਝਿਓ ਸੂ