ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/166

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

( ੧੬੫ )


ਕੇ ਰੁਕੋ ਜੇ ਮਦਨਗੋਪਾਨ ਨਾਲ ਵਿਵਾਹੀ ਗਈ ਤਾਂ ਜਰੁਰ ਵਿਧਵਾ ਹੋ ਜਾਵੇਗੀ। ਜੇ ਹੁਣ ਨਾ ਵਿਵਾਹੀ ਤਾਂ ਪਤ ਭੀ ਨਹੀਂ ਰੋਹਿੰਦੀ ਪਰ ਜੋ ਕੁਛ ਮੇਰੇ ਦਿਲ ਨੂੰ ਸੁਝਦਾ ਹੈ ਸੇਠ ਹੋਰਾਂ ਤੇ ਰੁਕੋ ਅਗੇ ਦੱਸ ਦੇਨਾ ਹੀ ਠੀਕ ਹੈ। ਏਹ ਸੋਚਦਿਆਂ ਸੌਂ ਗਈ ਕੀਹ ਦੇਖਿਓ ਸੁ ਕੇ ਸੱਚ ਮੁਚ ਰੁਕੋ ਦੇ ਵਿਵਾਹ ਤੋਂ ਦੋ ਮਹੀਨੇ ਪਿਛੋਂ ਰੁਕੋ ਰੰਡੀ ਹੋ ਗਈ ਹੈ। ਮਦਨਗੋਪਾਲ ਦੀ ਮੜਹੀ ਸੜਦੀ ਤੇ ਰੁਕੋ ਹੈਰਾਨ ਹੋਕੇ ਪਾਸ ਸੰਦਿਆ ਤੇ ਵੇਦ ਮੰਤ੍ਰ ਪੜਹ ਕੇ ਆਹੁਤੀਆਂ ਕਰਦੀ ਡਿਠੋ ਸੂ। ਝੱਟ ਉਬੜਵਾਹੇ ਤਰਾਹ ਤਰਾਹ ਕਰ ਕੇ ਉਠ ਬੈਠੀ। ਤੇ ਹੱਥ ਜੋੜਕੇ ਈਸ਼ੁਰ ਅਗੇ ਪਰਾਰਥਨਾ ਕਰਨ ਲਗ ਪਈ, ਕੇ ਹੇ ਈਸ਼ੁਰ ਸਰਬ ਸ਼ਕਤੀਮਾਨ ਜੋ ਜੋ ਮੈਂ ਦੇਖਿਆ ਹੈ ਸਚ ਹੋਵੇਗਾ ਇਤਨੇ ਵਿਚ ਗਲੀ ਵਿਚੋਂ ਅਵਾਜ ਆਈ ਕੇ ਹਾਂ ਸੱਚ ਹੈ ਹੋਨੀ ਇਸੇ ਤਰ੍ਹਾਂ ਹੈ। ਏਹ ਸੁਣ ਕੇ ਤੇ ਸੋਹਬਾਵੰਤੀ ਨੇ ਦਿਲ ਵਿਚ ਗੰਡ ਬੰਨ ਲੀਤੀ ਕੇ ਰੁਕੋ ਜਰੁਰ ਵਿਧਵ ਹੋਵੇਗੀ। ਦਿਲ ਵਿਚ ਏਹ ਖਿਆਲ ਕਰ ਕੇ ਚਲਾਂ ਰੁਕੋ ਨੂੰ ਸਮਝਾਵਾਂ ਬਾਹਰ ਵੱਲ ਆਈ ਸਾਹਮਣੇ ਦੇਖਿਓ ਸੂ ਕੇ ਸੇਠ ਹੋਰੀ ਇਕ ਬਰਾਹਮਨ ਨੂੰ ਨਾਲ ਲੈਕੇ ਤੇ ਬੈਠਕ ਵਿਚ ਸਗਨ ਟੋਰਨ ਤੇ ਵਿਵਾਹ ਦਿਨ ਸੋਦਨ ਕਰਦੇ ਪਏ ਨੇ ਏਹ ਭੀ ਦੇਖ ਕੇ ਬੈਠਕ ਵੱਲ ਚਲੀ ਗਈ ਤੇ ਹੱਥ ਜੋੜ ਕੇ ਅਪਨੇ ਸੁਆਮੀ ਨੂੰ ਪਰਨਾਮ ਕਰ ਕੇ ਕੁਸ਼ਲਤਾ ਪੁਛੀ ਫੇਰ ਪੰਡਿਤ ਜੀ ਨੂੰ ਪਰਨਾਮ ਕਰ ਕੇ ਤੇ ਬੈਠ ਗਈ॥