ਪੰਨਾ:ਇਸਤਰੀ ਸੁਧਾਰ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਦੇ ਯਾ ਨਹੀਂ ਖਾਂਵਦੇ,ਕਾਸੀਰਾਮ ਨੇ ਆਖੀਆਂ ਮਹਾਰਾਜ਼ ਸੱਤ ਬਚਨ, ਤੇ ਇਕ ਹੋਰ ਅਰਜ ਹੈ ਆਪ ਪਰਸਾਦ ਘਰ ਜਾਕੇ ਆਪ ਜਾਂ ਆਇਆ ਕਰੋਗੇ ਨਾ। ਬਾਵਾ ਜੀ ਨੇ ਆਖਿਆ ਕੇ ਘਰ ਜਾਨਾ ਸਾਧੂਆਂ ਨੂੰ ਉਚਿੱਤ ਨਹੀਂ। ਪਰ ਖੈਰ ਮੈਂ ਜਾਨਨਾ ਹਾਂ ਕੇ ਅਜੇ ਤੇਰੇ ਘਰ ਕੋਈ ਬਾਲ ਭੀ ਨਹੀਂ ਜੇਹ॥ ਰੋਟੀ ਮੰਦਿਰ ਪਹੁੰਚਾ ਦੇਵੇ । ਪਰ ਮਾਈਆਂ ਨੂੰ ਕੋਹ ਦੇਨਾ ਕੀ ਜਦ ਮੈਂ ਆਜਾਵਾ ਕਰਾਂ ਤਦ ਪਰਸ਼ਾਦ ਬਨਾਵਨ ਕਰਨ ਕਿਉਂ ਜੋ ਮੇਰੀ ਏਹ ਆਦਤ ਹੈ ਕੇ ਮੈਂ ਤੱਤਾ ਤੱਤਾ ਭੋਜਨ ਛੱਕਨਾ ਹੁੰਨਾ। ਕਾਈਰਾਮ ਨੇ ਕਿਹਾ ਸਤ ਬਚਨ ਮਹਾਰਾਜ ਸਵੇਰੇ ਹੁਨ ਬਨਾਨੇ ਦਾ ਯਤਨ ਨਾ ਕਰਨਾ ॥ :: ਪਿਆਰੀ ਬਾਵਾ ਗੁਵਰਧਨਦਾਸ ਸੀਰਾਮ ਦੇ ਘਰ, ਰੋਜ ਰਸਾਦ ਪਾਵਨ ਲੱਗ, ਆਖਰ ਹੁੰਦਿਆਂ ਹੁੰਦਿਆਂ ਕੁਛ ਜਨਾਨੀਆਂ ਵਿਚ ਵਿਚਾਰ ਹੋਵਨ ਲਗ ਪਈ, ਇਕ ਦਿਨ ਮੈਂ ਅਪਨੇ ਇਸੇ ਕੋਨੋਉੱਤੇ ਸੁਤਾ ਹੋਇਆਸਾਂ ਤੇ ਜੀਵਾਦੀ ਮਾਂ ਨੇ ਕਿਸ਼ਨ ਦੇਈ ਨੂੰ ਅਵਾਜ ਕੇ ਆਖਿਆ ਆਖਾਂ ਗੱਲ ਸਨ । ਮੈਂਭੀ ਹੌਲੀ ਹੌਲੀ ਸਵਾਸ ਇਸਤਰਾਂ ਲੈਨ ਲਗਪਿਆ ਕੇ ਓਹ ਦੋਵੇਂ ਮਸਝ ਗਮੀਆਂ ਕੇ ਸੁੱਤਾ ਹੋਇਆਹੈ । ਪਿਆਰੀ ਓਹ ਦੋਵੇਂ ਇਸ ਤਰਾਂ ਗੱਲਾਂ ਕਰਨ ਲਗ ਪਈਆਂ ॥ (ਜੀਵਾਂ) ਬੇਬੇ ਕਿਸ਼ਨਦੇਈਏ ਹੁਨ ਏਹ ਦੁਨੀਆਂ ਵਸੇਗੀ ਕੇ ਗਰਕ ਹੋ ਜਾਵੇਗੀ ॥ (ਕਿਸ਼ਨਦੇਈ) ਕਿੰਉਂ ਜੀਵਾਂ ਏਹ ਕਿੰਊਆਖਿਆ ਹੀ ॥